ਬੇਦਾਵਾ

ਜੇ ਯੁੱਧਾਂ ਨੂੰ ਬੇਦਾਵਾ ਲਿਖ ਘਰ ਪਰਤ ਗਿਆ
 
ਘਰ ਦੀ ਵਲਗਣ ਕੈਦ ਬਣ ਜਾਣੀ ਏ
 
ਤੇ ਜੇ ਘਰ ਨੂੰ ਪਰਤਿਆ ਹੀ ਨਾ ਗਿਆ
 
ਤਾਂ ਯੁੱਧ ਸਾਡੀ ਹੋਣੀ ਬਣ ਕੇ ਰਹਿ ਜਾਣਗੇ
 
ਜੇ ਹੀਰ ਦੀ ਚੂਰੀ ਦਾ ਸਵਾਦ ਪਾ ਲਿਆ
 
ਤਾਂ ਵਕ਼ਤ ਵੇਹਲੜ ਕਹਿ ਦੁਰਕਾਰੇਗਾ
 
ਰਾਜੇ ਜਾ ਫਕੀਰ ਬਣਨ ਦੀ ਭਵਿੱਖਬਾਣੀ ਨੂੰ ਜੇ ਸੱਚ ਮੰਨ
 
ਬੁੱਧ ਬਣ ਯਸ਼ੋਧਰਾ ਨੂੰ ਵਿਸਾਰ ਤੁਰਿਆ
 
ਤਾਂ ਉਮਰ ਭਰ ਉਸਦਾ ਦੋਖੀ ਬਣ ਜੀਣਾ ਪੈਣਾ
 
ਸਾਡੇ ਹਿੱਸੇ ਦਾ ਮਹਾਂਭਾਰਤ
 
ਸਾਡਾ ਜਿਉਣਾ ਬਣ ਕੇ ਰਹਿ ਗਿਆ ਏ………….
 
~ਰੂਪ ਇੰਦਰ

ਬਨਵਾਸ ਹਿਜਰ ਦਾ

ਤੂੰ ਤਾਂ ਸੁਰਖੁਰੂ ਹੋ ਗਿਆ…..

ਮਰਿਆਦਾ ਪੁਰਸ਼ੋਤਮ ਦਾ ਮਖੌਟਾ ਪਾ ਕੇ …..

ਤੇ ਮੈਂ ਪੋਟਾ ਪੋਟਾ ਭਸਮ ਹੋ ਰਹੀ ਹਾਂ…..

ਤੇਰੇ ਦਿੱਤੇ ਦਰਦਾਂ ਦੀ ਅਗਨੀ ਪਰੀਖਿਆ ‘ਚ..
psran

ਹਿਜਰ ਦਾ ਬਨਵਾਸ ਹੰਢਾੳੁਂਦੀ ਹੋੲੀ…..

ਹਰ ਰੋਜ਼ ਕਰਦੀ ਹਾਂ ਇੰਤਜਾਰ….

ਧਰਤੀ ਦੇ ਫਟਣ ਦਾ !!!!
Parm Sran
Art Work :Saili Balwinder