ਅੱਜ ਹਵਾ

ਅੱਜ ਹਵਾ ਤੇਰੇ ਵੱਲ ਦੀ ਹੈ
ਦੁਆ ਕਰਦਾ ਹਾਂ ਕਿ
ਮੇਰੀਆਂ ਦੁਆਵਾਂ
ਤੇਰੇ ਬੂਹੇ ‘ਤੇ
ਪਰਵਾਨ ਹੋਣ….

ਤੇਰੀ ਦਹਿਲੀਜ਼ ਦੀ ਧੂੜ ਦੇ
ਕਣ ਕਣ ਨੂੰ ਨਮਨ

*************************

ਮੈਂ ਕਈਆਂ ਨੂੰ ਵੇਖਿਆ ਹੈ
ਜੋ ਡਿੱਗੇ ਤਾਂ ਸਹੀ
ਪਰ ਮੁੜ ਉੱਠੇ ਨਹੀਂ
ਮੈਂ ਇਹ ਕਦੇ ਵੀ ਨਹੀਂ ਚਾਹਾਂਗਾ
ਤੂੰ ਨਿਰਾਸ਼ ਹੋਵੇਂ

———————–

ਮੈਂ ਹਮੇਸ਼ਾ ਹੀ ਚਾਹਾਂਗਾ ਕਿ
ਇਹ ਧਰਤੀ
ਮੇਰੇ ਹਿੱਸੇ ਦਾ ਚੰਨ
ਤੇਰੇ ਨਾਮ ਕਰ ਦੇਵੇ

———————–

ਕੁਦਰਤ
ਤੇਰੇ ਰਾਹਾਂ ਵਿੱਚ
ਮੇਰੇ ਹਿੱਸੇ ਦੇ
ਫੁੱਲ ਵਿਛਾਉਂਦੀ ਰਹੇ

———————–

ਮੇਰੀ ਫ਼ਿਕਰ ਨਾ ਕਰਨਾ
ਪੀਲ਼ੇ ਪੱਤਿਆਂ ਉੱਤੇ ਮੀਨਾਕਾਰੀ ਕਰਨੀ
ਮੈਂ ਤੇਰੇ ਤੋਂ ਸਿੱਖੀ ਹੈ….

Sandeep Singh