ਮੈ ਨਾਮ ਅਪਣਾ ਲਿਖ ਲਿਆ

ਮੈ ਨਾਮ ਅਪਣਾ ਲਿਖ ਲਿਆ ਵਿੱਚ ਫਾਡੀਆੰ ਜਿੰਦੇ।
ਪੀੜਾੰ ਇਹ ਜਿਤ ਕੇ ਹਰਨ, ਦੀਆੰ ਨੇ ਡਾਢੀਆੰ ਜਿੰਦੇ।

ਰੁੱਖਾੰ ਦੇ ਪੀਲੇ ਪੱਤਿਆੰ, ਦੇ ਕੰਨ ਵਿੱਚ, ਮੈਨੂੰ,
ਜਾਪੇ ਹਵਾ ਕਰਦੀ ਏ ਗੱਲਾੰ, ਸਾਡੀਆੰ ਜਿੰਦੇ।

ਮੈ ਸੁਪਨਿਆੰ ਦੀ ਲਾ ਪਨੀਰੀ ਪਾਲਣੀ ਚਾਹੀ,
ਪਰ ਕੱਚੀਆੰ ਫਸਲਾੰ ਨੂੰ ਪਈਆੰ ਵਾਢੀਆੰ ਜਿੰਦੇ।

ਮੈ ਕੀ ਕਿਸੇ ਨੂੰ ਦੋਸ਼ ਦੇਣਾ, ਸੀ, ਗੁਨਾਹ ਮੇਰਾ,
ਮੈ ਆਪ ਲਈਆੰ ਇਸ਼ਕ ਦੇ ਨਾਲ, ਆਢੀਆੰ ਜਿੰਦੇ।

ਸੋਚਾੰ ਨਾ ਸੀਮਤ ਹੁੰਦੀਆੰ, ਜੇ ਤੇਰੀਆੰ ਖੁਦ ਤੱਕ,
ਤੇਰੇ ਵੀ ਗਾਉਣੇ ਗੀਤ ਸਨ, ਫਿਰ ਢਾਡੀਆੰ ਜਿੰਦੇ।

ਜਦ ਵੀ “ਅਮਨ” , ਮੈ ਸੋਚਿਆ ਕਿ ਜ਼ਿੰਦਗੀ ਜੀਅ ਲਾੰ,
ਦਰਦਾੰ ਨੇ ਆ ਕੇ ਕੀਤੀਆੰ, ਨੇ ਲਾਡੀਆੰ ਜਿੰਦੇ|

Amandeep Singh