ਰਿਸ਼ਤਾ ਦਿਲਾਂ ਦਾ

ਰਿਸ਼ਤਾ ਦਿਲਾਂ ਦਾ
ਪਹਿਚਾਣ ਸੱਧਰਾਂ ਦੀ
ਮੇਲ ਰੂਹਾਂ ਦਾ
ਸਾਂਝ ਧੜਕਨਾਂ ਦੀ
ਤੇਰੇ ਮੇਰੇ ਰਿਸ਼ਤੇ ਦੀ ਅਟੁੱਟ ਪਰਿਭਾਸ਼ਾ !
~ਪਰਮ ਸਰਾਂ

Parm Sran

ਬਨਵਾਸ ਹਿਜਰ ਦਾ

ਤੂੰ ਤਾਂ ਸੁਰਖੁਰੂ ਹੋ ਗਿਆ…..

ਮਰਿਆਦਾ ਪੁਰਸ਼ੋਤਮ ਦਾ ਮਖੌਟਾ ਪਾ ਕੇ …..

ਤੇ ਮੈਂ ਪੋਟਾ ਪੋਟਾ ਭਸਮ ਹੋ ਰਹੀ ਹਾਂ…..

ਤੇਰੇ ਦਿੱਤੇ ਦਰਦਾਂ ਦੀ ਅਗਨੀ ਪਰੀਖਿਆ ‘ਚ..
psran

ਹਿਜਰ ਦਾ ਬਨਵਾਸ ਹੰਢਾੳੁਂਦੀ ਹੋੲੀ…..

ਹਰ ਰੋਜ਼ ਕਰਦੀ ਹਾਂ ਇੰਤਜਾਰ….

ਧਰਤੀ ਦੇ ਫਟਣ ਦਾ !!!!
Parm Sran
Art Work :Saili Balwinder