ਮਾਘ ਦੀ ਸੁਹਾਣੀ ਰੁੱਤ

ਮਾਘ ਦੀ ਸੁਹਾਣੀ ਰੁੱਤ
ਨਿੱਘ ਭਰੀ ਕੋਸੀ ਕੋਸੀ ਧੁੱਪ
ਦਿਲ ਨੂੰ ਛੂਹਦੀ ਏ
ਕੋਸੇ ਕੋਸੇ ਸੇਕ ਨਾਲ
ਪਿਆਰ ਦੇ ਕੋਸੇ ਕੋਸੇ ਜ਼ਜਬੇ
ਠਾਠਾਂ ਮਾਰਨ ਲੱਗੇ ਨੇ
ਹੁਣ ਜੇ ਤੇਰਾ ਸਾਥ ਹੋਵੇ
ਤਾਂ ਨਾ ਭਲਾਉਣ ਵਾਲੇ
ਪਲ ਬਣ ਜਾਣ ਇਹ
ਤੈਨੂੰ ਹਵਾਂ ਚੋ ਮਹਿਸੂਸ ਕਰ
ਰੂਹ ਸ਼ਾਤ ਚਿਤ ਹੋ ਜਾਦੀ ਆ
ਜੇ ਸਾਥ ਹੀ ਹੋਈਏ ਆਪਾ
ਤਾ ਕੀ ਹੋਊ ਕਲਪਨਾ ਹੀ ਕਰ ਸਕਦਾ
ਅਫ਼ਸੋਸ ਹੈ
ਰਿਵਾਜਾਂ,ਰਸਮਾਂ, ਰੀਤਾਂ
ਦੀਆਂ ਕੰਧਾਂ ਟੱਪ
ਤੂੰ ਆ ਨਹੀਂਉ ਸਕਣਾ
ਮੈਂ ਤੈਨੂੰ ਮਜ਼ਬੂਰ ਵੀ ਨਹੀ ਕਰਾ ਗਾ
ਵੀ ਤੂੰ ਆ
ਹਾਂ ਉਡੀਕ ਕਰਾ ਗਾ
ਮਾਘ ਨਾ ਸਹੀ
ਬਸੰਤ,ਅੱਸੂ ਦੀ ਰੁੱਤ
ਤੇਰੇ ਨਾਲ ਮਾਣਨ ਦੀ
ਜੇ ਉਹ ਵੀ ਨਾ ਆਈ
ਤਾ ਫਿਰ ਅੰਤਲੇ ਸਾਹ ਤੀਕ
ਉਡੀਕ ਕਰਾ ਗਾ,ਉਡੀਕ ਕਰਾ ਗਾ
ਹਰ ਸਾਹ ਤੇਰੇ ਤੋ ਵਾਰ ਲਵਾਂ ਗਾ
ਇਬਾਦਤ ਕਰਾ ਗਾ
ਰੂਹਾਨੀ ਇਸ਼ਕ ਦੀ
ਹਲਕੀ ਫੁਲਕੀ ਕਵਿਤਾ ਲਿਖ ਗਾ ਕੇ
ਕੋਈ ਉਦਾਸਾ ਗੀਤ ਲਿਖ ਗਾ ਕੇ
ਆਰਤੀ ਉਤਾਰਾ ਗਾ ਆਪਣੀ ਮੁਹੱਬਤ ਦੀ~

ਯਾਦ~

Yaad Sandhu

ਕੋਈ ਨਵਾਂ ਵੈਦ ਅਜ਼ਮਾ ਲਾ ਓਏ

ਇੱਕ ਚੁਰਾਸੀ ਦਾ ਦੋਸ਼ੀ ਏ
ਦੂਜਾਂ ਹਿੰਦੂ ਕੱਟੜਵਾਦ ਚਾਹੁੰਦਾ ਏ,
ਚਾਰੇ ਪਾਸਿਓਂ ਤੈਨੂੰ ਘੇਰੇ ਨੇ
ਪੰਜਾਬ ਸਿਆਂ ਤੂੰ ਨਾ ਬਚ ਪਾਉਣਾ ਏ,

ਤੂੰ ਚਿੜੀ ਸੀ ਸੋਨੇ ਦੀ
ਤੈਨੂੰ ਹਰੇਕ ਨੇ ਖੁਦ ਲਈ ਖਰਚ ਲਿਆ,
ਜਦ ਵੀ ਕੁਰਸੀ ਬਚਾਉਣ ਦੀ ਲੋੜ ਪਈ
ਕੁਰਸੀ ਵਾਲਿਆਂ ਨੇ ਤੈਨੂੰ ਵਰਤ ਲਿਆ,

ਤੂੰ ਰੋਗੀ ਏ ਕੈਂਸਰ ਦਾ
ਕੋਈ ਦੇਸੀ ਨੁਖਸਾਂ ਅਪਨਾਲਾ ਓਏ,
ਤੇਰੇ ਬਚਣ ਦੀ ਨਾ ਕੋਈ ਉਮੀਦ ਹੈਗੀ
ਕੋਈ ਨਵਾਂ ਵੈਦ ਅਜ਼ਮਾ ਲਾ ਓਏ,

ਯਾਦ~

Yaad Sandhu