ਈਸਾ ਜਾਂ ਮਨਸੂਰ

ਤੁਸੀਂ ਕੋਸ਼ਿਸ਼ ਨਾ ਕਰਨਾ
ਈਸਾ ਜਾਂ ਮਨਸੂਰ ਬਣਨ ਦੀ
ਜਦੋਂ ਤੱਕ ਕਿ ਧੀ ਵਰਗਾ ਪਵਿੱਤਰ ਸ਼ਬਦ
ਤੁਹਾਡੀਆਂ ਅੱਖਾਂ ਵਿੱਚ ‘ਰੰਨ’ ਬਣਕੇ ਰੜਕਦਾ ਰਹੇ
ਤੁਸੀਂ ਬਿਲਕੁਲ ਕੋਸ਼ਿਸ਼ ਨਾ ਕਰਨਾ…
~ਸੂਹੇ ਅੱਖਰ

Soohe Akhar

ਇਸ ਤਰਾਂ ਵੀ ਮਿਲਦੀ ਹੈ ਜਿੰਦਗੀ

ਜਿੰਦਗੀ ਕਈ ਵਾਰ ਇਸ ਤਰਾਂ ਵੀ ਮਿਲਦੀ ਹੈ
ਸੁੱਤੇ ਪਏ ਬੱਚੇ ਦੇ ਉੱਠਦੇ ਸਾਰ ਜਿਵੇਂ ਕੋਈ ਥੱਪੜ ਮਾਰ ਦੇਵੇ
ਜਿਸ ਨੂੰ ਆਪਣੀ ਗਲਤੀ ਦਾ ਪਤਾ ਤੱਕ ਨਹੀਂ ਹੁੰਦਾ
‘ ਤੇ ਫਿਰ ਕਿਹਾ ਜਾਵੇ
” ਚੁੱਪ ਕਰ ”
” ਮੂੰਹ ਬੰਦ ”
” ਰੋਣਾ ਨਹੀਂ ”
ਜਿੰਦਗੀ ਕਈ ਵਾਰ ਇਸ ਤਰਾਂ ਵੀ ਮਿਲਦੀ ਹੈ
~ਸੂਹੇ ਅੱਖਰ

Soohe Akhar