ਜੀਹਨਾਂ ਰਾਹਾਂ ਤੇ’ ਸੱਜਣਾਂ ਦਾ

ਜੀਹਨਾਂ ਰਾਹਾਂ ਤੇ’ ਸੱਜਣਾਂ ਦਾ ਆਉਣਾ ਜਾਣਾ ਏ
ਓਸ ਰਾਹ ਦੀਆਂ ਧੂੜਾਂ ਨੂੰ ਵੀ ਲੋਰ ਚੜੀ
ਪੌਣ ਸ਼ੁਦਾਈ ਹੋ ਹੋ ਕੇ ਗਛ ਖਾ ਜਾਂਦੀ
ਜ਼ੁਲਫਾਂ ਦੇ ਨਾਲ ਛਾਏ ਘਟਾ ਵੀ ਘੋਰ ਬੜੀ

ਅੱਲੜ ਹਵਾਵਾਂ ਚੁੰਮਣ ਹੋਂਠਾਂ ਦਾ ਲੈਕੇ ਜੀ
ਨਿੱਘ ਮਾਣਦੀਆਂ ਠੰਡੀਆਂ ਰੁੱਤਾਂ ਖਹਿਕੇ ਜੀ
ਸਾਕ ਸੁਨੇਹੇ ਲੈ ਕੇ ਆਵਣ ਮਹਿਕੇ ਜੀ
ਉਸ ਵੇਲੇ ਫੇਰ ਨਿਗਾ ਰਾਹਾਂ ਤੇ ਖੜ ਜਾਂਦੀ
ਜਿਉਂ ਰਾਹ ਤੱਕਦੀ ਕੰਢਿਆਂ ਉੱਤੇ ਥੋਹਰ ਖੜੀ

ਹਰੀਕੇ

ਮਨਜਿੰਦਰ ਸਿੰਘ ਹਰੀਕੇ