ਰੁੱਖਾਂ ਵਰਗੇ ਯਾਰ

ਰੁੱਖ ਲਗਾਵਾਂ ਚਾਰ ਵੇ ਹਾੜਾ
ਵਾਂਗੂੰ ਰੱਖਾਂ ਯਾਰ ਵੇ ਹਾੜਾ
ਮੌਤ ਨੇ ਦੇਣਾ ਮਾਰ ਵੇ ਹਾੜਾ
ਏਹਨ ਲੱਕੜਾਂ ਦੇਣਾ ਸਾੜ ਵੇ ਹਾੜਾ।।

ਸੀਤ ਸਾੜਦੀ ਚੜ੍ਹਦੀ ਵੇ ਹਾੜਾ
ਜੋਬਨ ਉਮਰੇ ਸੜਦੀ ਵੇ ਹਾੜਾ
ਕਰਜ਼ ਵਿਆਜ ਭਰਦੀ ਵੇ ਹਾੜਾ
ਸੱਜਣਾਂ ਕੋਲ ਨਾ ਖੜਦੀ ਵੇ ਹਾੜਾ।।

ਹਾਸੇ ਸੁਣਦੀ ਕੁਦਰਤ ਵੇ ਹਾੜਾ
ਹਵਾ ਕਣਾ ਵਿੱਚ ਸੁਦ ਰੱਤ ਵੇ ਹਾੜਾ
ਟਾਹਣ ਕਾਗ਼ਜ਼ ਕੁਦਰਤ ਵੇ ਹਾੜਾ
ਕਿਸ ਕਿਸ ਕੋਲ ਹੈ ਜੁਦਰਤ ਵੇ ਹਾੜਾ।।

ਨਾਮ ਤੇ ਬੋਹੜ ਯਾਦਾਂ ਵੇ ਹਾੜਾ
ਹੰਜੂਅਾ ਦਾ ਧੁਰਾ ਸਵਾਦਾ ਵੇ ਹਾੜਾ
ਤੇਰਾ ਐਨ ਵਿੱਚਕਾਰ ਿਨਵਾਜਾ ਵੇ ਹਾੜਾ
ਕੀ ਤੇਰਾ ਮਹਿੰਦੀ ਲਵਾੳੁਣ ਦਾ ਿੲਰਾਦਾ ਵੇ ਹਾੜਾ?।।

ਧੂੜ ਤੇ ਸੁਪਨੇ ਿੲਕ ਵੇ ਹਾੜਾ
ਝਾੜਨ ਵਾਪਸ ਸਿੱਕ ਵੇ ਹਾੜਾ
ਨਾ ਜਾਣਨ ਅੈਵੇਂ ਵਿਕ ਵੇ ਹਾੜਾ
ਐਵੇਂ ਨਿੰਦੋ ਪੈ ਜਾੳੁ ਫਿੱਕ ਵੇ ਹਾੜਾ।।

ਪਾਣੀਅਾਂ ਉੱਤੇ ਝੱਗ ਵੇ ਹਾੜਾ
ਮਾੜਾ ਬਣ ਗਿਆ ਜੱਗ ਵੇ ਹਾੜਾ
ਬੰਨ੍ਹਦੇ ਦੇਖ ਦੇਖ ਕੇ ਪੱਗ ਹਾੜਾ
ਸਾਰਾ ਟੱਬਰ ਲਾੲੀ ਲੱਗ ਵੇ ਹਾੜਾ।।

“ਬਾਵੇ” ਮੁੱਕਿਆ ਧਰਤੋ ਅਾਬ ਵੇ ਹਾੜਾ
“ਬਾਵੇ” ਸੁੱਕ ਚੱਲਿਆ ਪੰਜਾਬ ਵੇ ਹਾੜਾ
“ਬਾਵੇ” ਕਾਹਦਾ ਅੈ ਹੁਣ ਨਵਾਬ ਵੇ ਹਾੜਾ
ਪੰਜਾਬੀ ਪਾਲ ਕੇ ਸਾਰੇ ਜੱਗ ਨੂੰ
“ਬਾਵੇ” ਭੁੱਲਿਅਾਂ ਖ਼ੁਦ ਦੇ ਖ਼ੁਆਬ ਵੇ ਹਾੜਾ।।

ਰੁੱਖ ਲਗਾਵਾਂ ਚਾਰ ਵੇ ਹਾੜਾ
ਵਾਂਗੂੰ ਰੱਖਾਂ ਯਾਰ ਵੇ ਹਾੜਾ
ਮੌਤ ਨੇ ਦੇਣਾ ਮਾਰ ਵੇ ਹਾੜਾ
ੲੇਹਨਾ ਲੱਕੜਾਂ ਦੇਣਾ ਸਾੜ ਵੇ ਹਾੜਾ।।
।।ਬਾਵਾ_ਪੁਰਾਣੀ_ਮਿੱਟੀ।।
।। ਸ਼ੇਅਰ।। ਸਹਿਯੋਗ।।