ਤੂੰ ਪੜਦੀ ਵੀ ਨਹੀ ਮੈਂ ਲਿਖਦਾ ਰਹਿੰਦਾ ਹਾਂ

ਤੂੰ ਪੜਦੀ ਵੀ ਨਹੀ
ਮੈਂ ਲਿਖਦਾ ਰਹਿੰਦਾ ਹਾਂ
ਤੂੰ ਸੁਣਦੀ ਵੀ ਨਹੀ
ਮੈਂ ਆਵਾਗਵਣ ਬੋਲਦਾ ਰਹਿੰਦਾ ਹਾਂ
ਬੜੀ ਕੋਸ਼ਿਸ਼ ਕਰਦਾ ਹਾਂ
ਕਿ ਲਿਖਾਂ
ਤੇਰਾ ਓਹ ਖੂਬਸੂਰਤੀ ਨਾਲ ਤੁਰਨਾ
ਕਿ ਜਿਹਨੂੰ ਦੇਖ ਸਾਹ ਜਹੇ ਰੁਕਣ ਲਗਦੇ ਨੇ
ਟੇਡਾ ਜਿਹਾ ,ਹਲਕਾ ਜਿਹਾ ਪੈਰ ਧਰਤੀ ਤੇ ਰੱਖਣਾ
ਜਿਵੇਂ ਕੋਈ ਬੱਚਾ ਨਵਾਂ ਨਵਾਂ ਤੁਰਨ ਲਗਦਾ ਹੈ
ਬਿਨਾ ਡਿਗੇ ਹੱਸਦਾ ਹੱਸਦਾ ਜਾਂਦਾ ਹੋਵੇ
ਬਾਹਾਂ ਖਿਲਾਰ ਕੇ ਬੈਠੀ
ਮਾਂ ਦੀਆਂ ਬਾਹਾਂ ਦੇ ਵਿਚ
ਤੇਂ ਮਾਂ ਚਾਵਾਂ ਨਾਲ ਚੁੱਕ
ਸੀਨੇ ਨਾਲ ਲਾ ਲੈਂਦੀ ਏ
ਮੈਂ ਵੀ ਖੜਾ ਰਿਹਾ ਕਿੰਨਾ ਚਿਰ ਹੀ
ਬਾਹਾਂ ਖਿਲਾਰ ਕੇ,ਤੂੰ ਕਦੇ ਦੇਖਿਆ ਨਹੀ
ਚੱਲ ਛੱਡ,ਹੋਰ ਗਲ ਕਰਦੇ ਆ
ਤੇਰੇ ਕੰਨਾ ਦੀਆਂ ਬਾਲੀਆਂ
ਮੈਨੂੰ ਇਵੇ ਲਗਦਾ
ਜਿਵੇਂ ਓਹ ਤੇਰੇ ਕੰਨਾ ਵਿਚ
ਮਿੱਠਾ ਮਿੱਠਾ ਬੋਲ ਰਹੀਆਂ ਹੋਣ
ਤੇਰੇ ਕੋਲ ਮੇਰੀ ਸ਼ਿਕਾਇਤ ਕਰਦੀਆਂ ਹੋਣ
ਓਧਰ ਨਾ ਦੇਖੀ
ਓਹ ਪਾਗਲ ਜਿਹਾ
ਤੇਰੇ ਵਲ ਦੇਖੀ ਜਾ ਰਿਹਾ ਏ
ਮੈਨੂੰ ਇਵੇਂ ਲਗਦਾ ਸੀ ਜਿਵੇਂ
ਓਹ ਮੈਨੂੰ ਜੀਬਾਂ ਜਹੀਆਂ ਕੱਢ ਕੇ
ਟਿੱਚਰਾਂ ਕਰਦੀਆਂ ਹੋਣ
ਲੂਜ਼ਰ ਜਿਹਾ ਕਹਿ ਕੇ
ਚਿੜਾਉਦੀਆਂ ਹੋਣ
ਤੇਰੇ ਸੂਟ …ਮੈਨੂੰ ਨੀ ਪਤਾ
ਹਰ ਗੱਲ ਬੋਲ ਕੇ ਦੱਸੀ ਨਹੀ ਜਾਂਦੀ
ਲਿਖੀ ਵੀ ਨਹੀ..
ਪਤਾ ਨਹੀ ਰੱਬ ਨੂੰ ਕੀ ਦਿਸਦਾ ਹੈ
ਕਿਸੇ ਨੂੰ ਐਨਾ ਪਿਆਰਾ ਕਿਉਂ ਬਣਾ ਦਿੰਦਾ ਏ??
ਅਜਮੇਰ

Ajmer Suman