ਨਿਊਜ਼ ਪੇਪਰ

ਨਿਊਜ਼ ਪੇਪਰ ਦਾ ਘਰ ਚ ਆਉਣਾ
ਜਿਦਾ ਦੇਸ਼ ਹਿਲਦਾ ਮਨ ਸਮਝਾਉਨਾ
ਬਿਆਨ ਬ੍ਜਿਆ ਸੈਤਾਨ ਬਾਜਿਆ
ਦਿਲ ਤੇ ਚੋਟਾ ਖਬਰਾਂ ਤਾਜਿਆ
ਸਕੈਮਾ ਨਾਲ ਪੇਜ ਨੇ ਲੱਥੇ
ਐਡਾ ਦੇ ਵਖਰੇ ਕਾਲਮ ਰਖੇ
ਮਚਦੀ ਦੁਨਿਆ ਦੀਆਂ ਲਿਖ ਕਹਾਣੀਆਂ
ਪੈਸੇ ਕਮਾਉਦੀਆ ਅਖਬਾਰਾਂ ਸਾਰੀਆ
ਏਨਾ ਨੂੰ ਫ਼ਰਕ ਨਈ ਪੈਦਾ ਤਿਲ ਤਿਲ ਕੌਣ ਹੈ ਮਰਦਾ
ਕੌਣ ਘੁਪ ਹਨੇਰੇ ਚ ਜ਼ਿੰਦਗੀ ਲਈ ਲੜਦਾ
ਏਨਾ ਨੂ ਤਾਂ ਸੁਰਖਿਆ ਚਾਹੀਦੀਆ
ਕੋਈ ਮਰਜੀ ਦੇਦੇ ਰਸੂਕਦਾਰ ਕੁਰ੍ਸਿਆ ਚਾਹੀਦੀਆ
ਚੁਟਕਲੇ,ਰਾਸ਼ੀ ਹਰ ਤਰਾ ਚਟਪਟੀ ਇਥੇ ਖਬਰ ਮਿਲ ਜਾਉ
ਸਚ ਨਈ ਮਿਲਦਾ ,ਕਿਓ ਜੋ ਖੇਲ ਬਿਖਰ ਜਾਉ
ਸਚ ਲਿਖਦੇ ਲਿਖਦੇ ਕਲਮਾ ਵਾਲੇ ਰੁਕ ਜਾਦੇ ਨੇ
ਵੱਡੇ ਨਾਮ ਵੱਡੇ ਪੇਜਾ ਤੋ ਵੀ ਛੁਪ ਜਾਦੇ ਨੇ
ਨਾ ਥਾ ਦੀ ਘਾਟ ਨਾ ਸਹੀ ਮੁਕੀ
ਫੇਰ ਕਲਮ ਲਿਖਦਿਆ ਕਿਓ ਏਨਾ ਬਾਰੀ ਰੁਕੀ
ਰੁਕੀ ਨਾ ਦਿਲੀ ਦੀ ਲੁਟ ਹਾਲੇ ਵੀ
ਲੂਟੀ ਭਾਵੇ ਰੋਟੀ ਵਲੀ ਥਾਲੀ ਲੂਟੀ

KS Afshaar

ਐਵੇ ਨਾ ਉਦਾਸ਼ ਹੋ ਦਿਲਾ

ਐਵੇ ਨਾ ਉਦਾਸ਼ ਹੋ ਦਿਲਾ
ਤੂੰ ਹੱਸ ,ਹੋਰ ਨੂੰ ਹੱਸਾ ਕੇ ਤਾਂ ਦੇਖ
ਕਿੰਨੀਆ ਖੁਸਿਆ ਨੇ ਤੇਰੀ ਝੋਲੀ ਵਿਚ
ਤੂੰ ਇਸ ਵਿਚ ਹਥ ਹਿਲਾ ਕੇ ਤਾਂ ਦੇਖ
ਬੜੀ ਖੂਬਸੂਰੱਤ ਹੈ ਏ ਦੁਨਿਆ
ਇਸ ਨੂੰ ਹੋਰ ਸਜਾ ਕੇ ਤਾਂ ਦੇਖ
ਬੜਾ ਅਸ਼ਰ ਹੈ ਤੇਰੀ ਮੁਸਕਰਾਹਟ ਵਿਚ
ਕਦੇ ਇਸ ਦਾ ਅਸ਼ਰ ਆਜਮਾ ਕੇ ਤਾਂ ਦੇਖ
ਕਿਦਾ ਤੱਪਦੇ ਦਿਲ ਨੇ ਠੰਡੇ ਹੁੰਦੇ
ਕਦੇ ਪਿਆਰ ਦੀਆ ਛਿੱਟਾ ਪਾ ਕੇ ਤਾਂ ਦੇਖ
ਬੜਾ ਸਕੂਨ ਹੈ ਰੋਂਦੇ ਨੂੰ ਚੁਪ ਕਰਵਉਣ ਦੇ ਵਿਚ
ਕਦੇ ਰੋਂਦੇ ਨੂੰ ਵੀਰਾ ਕੇ ਤਾਂ ਦੇਖ
ਅਪਨੇ ਨਾਲ ਦੂਜਿਆ ਦਾ ਵੀ ਵੇਹੜਾ ਮਹਿਕ ਜਾਦਾ
ਘਰ ਅਪਨੇ ਵਿਚ ਫੂਲ ਉਗਾ ਕੇ ਤਾਂ ਦੇਖ

KS Afshaar