ਵੇ ਸੱਜਣਾ

ਕੋਈ ਐਸਾ ਵਰਕਾ ਫੋਲ ਵੇ ਸੱਜਣਾਂ
ਤੂੰ ਚੁੱਪ ਦੇ ਵਿਚੋਂ ਬੋਲ ਵੇ ਸੱਜਣਾ

ਇਸ਼ਕ ਤੇਰੇ ਦੀਆਂ ਪੜਾਂ ਨਮਾਜ਼ਾਂ
ਹਰ ਪਾਸੇ ਮੈਨੂੰ ਆਉਣ ਅਵਾਜ਼ਾਂ
ਸੱਖੀਆਂ ਕਰਨ ਮਖ਼ੋਲ ਵੇ ਸੱਜਣਾਂ

ਇਸ਼ਕੇ ਦੀ ਤੰਦ ਹੁਣ ਉਲਝੀ ਜਾਵੇ
ਯਾਦ ਤੇਰੀ ਵਿੱਚ ਜਿੰਦ ਸੁਲਘੀ ਜਾਵੇ
ਪੈਦੇ ਦਿਲ ਵਿੱਚ ਹੋਲ ਵੇ ਸੱਜਣਾਂ

ਨੈਬੀ

ਕਿਹੜੀ ਉਮਰੇ

ਕਿਹਡ਼ੀ ਉਮਰੇ ਨਿਰਮੋਹੇ ਸੁਪਨੇ ਦੇਖ ਬੈਠਾ
ਦੇਖੋ ਜੀਵਨ ਦੇ ਕੀਮਤੀ ਵਰੇ ਵੀ ਵੇਚ ਬੈਠਾ
ਇਹ ਲਾਸ਼ਾਂ ਦੇ ਵਪਾਰੀ ਨੇ ਸਮਝ ਲੈ ਜਾਣ ਲੈ
ਤੂੰ ਇਹਨਾਂ ਤੇ ਮੁਹੱਬਤ ਦੀ ਲਾਈ ਟੇਕ ਬੈਠਾ
ਅਹਿਸਾਸਾਂ ਦੀ ਨਦੀ ਨੇ ਕਦ ਪੁੰਗਰਨਾ ਸੀ ਇਥੇ
ਜਦ ਸਾਰਿਆਂ ਦੇ ਦਿਲ ਵਿੱਚ ਸੀ ਰੇਤ ਬੈਠਾ
ਇਥੇ ਤਖ਼ਤਾਂ ਤੇ ਤਾਜਾਂ ਨੂੰ ਸਲਾਮ ਹੁੰਦੀ ਸਦਾ ਹੀ
ਕਿਸੇ ਨੇ ਜਾਣ ਕੇ ਕੀ ਲੈਣਾ ਕੋਈ ਕਿਉਂ ਖੇਤ ਬੈਠਾ

☞ ਨੈਬੀ ☜