ਦੁਨੀਆਂ ਦੌੜ ਰਹੀ ਹੈ

ਦੁਨੀਆਂ ਦੌੜ ਰਹੀ ਹੈ
ਅਖਾਂ ਮੀਟ
ਕਿਸੇ ਅੰਨੇ ਬੋਲੇ
ਕੀੜੇ ਪਏ
ਤੇ ਖੁਰਕ ਖਾਧੇ ,
ਇਕ ਪਾਸੇ ਨੂੰ
ਕੰਨ ਸੁੱਟੀ
ਦੌੜ ਰਹੇ
ਕੁੱਤੇ ਵਾਂਗ
ਬਿਨ ਬਰੇਕਾਂ
ਬਿਨਾ ਕਿਸੇ ਮੰਜਿਲ ਦੇ
ਜਿਸ ਦੀ ਮੰਜਿਲ
ਇਕ ਡੂੰਘੀ ਖਾਈ
ਜਿਸ ਦੀ ਡੂੰਘਾਈ
ਦਾ ਕੋਈ ਥੁ ਪਤਾ ਨਹੀ
ਕੋਈ ਟਿਕਾਣਾ ਨਹੀ
ਕੋਈ ਟਿਕਾਣਾ ਨਹੀ ??????????.ਰਵੀ

Ravi Jassi

ਸੱਜਣ ਬੇਗਾਨੇ ਹੋ ਗਏ

ਜਦੋਂ ਦੇ ਸੱਜਣ ਬੇਗਾਨੇ ਹੋ ਗਏ
ਸਾਡੇ ਵੀ ਸੱਜਣ ਮੈਖਾਨੇ ਹੋ ਗਏ
ਹਵਾ ਦਾ ਰੁਖ ਵੀ ਹੋ ਗਿਆ ਹੋਰ
ਮੋਰਾਂ ਨੂੰ ਭੁੱਲ ਗੀ ਆਪਣੀ ਤੋਰ
ਕੋਲਾਂ ਤੇ ਕਾਵਾਂ ਦੇ ਯਰਾਨੇ ਹੋ ਗਏ
ਜਦੋਂ ਦੇ ਸੱਜਣ ਬੇਗਾਨੇ ਹੋ ਗਏ
ਸਾਡੇ ਵੀ ਸੱਜਣ ਮੈਖਾਨੇ ਹੋ ਗਏ
ਯਾਦ ਵੀ ਆਈ ਕਲੇਜੇ ਲਾਈ
ਰਵੀ ਦੀ ਗਈ ਬਣ ਯਾਦ ਕਮਾਈ
ਯਾਦਾਂ ਸਿਰ ਜੀਵੇ ਜ਼ਮਾਨੇ ਹੋ ਗਏ
ਜਦੋਂ ਦੇ ਸੱਜਣ ਬੇਗਾਨੇ ਹੋ ਗਏ
ਸਾਡੇ ਵੀ ਸੱਜਣ ਮੈਖਾਨੇ ਹੋ ਗਏ
ਫੁੱਲਾਂ ਦੀ ਵਾਦੀ ਚੋਂ ਗੁਜਰਾਂ ਜਦੋਂ
ਮਹਿਕਾਂ ਨੂੰ ਦੇ ਦੇਵਾਂ ਉਮਰਾਂ ਕਦੋਂ
ਮਹਿਕਾਂ ਹੀ ਵੰਡਾ ਨਿਸ਼ਾਨੇ ਹੋ ਗਏ
ਜਦੋਂ ਦੇ ਸੱਜਣ ਬੇਗਾਨੇ ਹੋ ਗਏ
ਸਾਡੇ ਵੀ ਸੱਜਣ ਮੈਖਾਨੇ ਹੋ ਗਏ …………………

ਰਵੀ

Ravi Jassi