ਮੇਰੀ ਰੂਹ ਨੂੰ ਤੇਰਾ

ਮੇਰੀ ਰੂਹ ਨੂੰ ਤੇਰਾ

ਇੱਕ ਲੰਮਾ ਇਤਜਾਰ ਰਿਹਾ ,

ਜਿਸ ਨੂੰ ਤੂੰ ਕਿਹਾ ਸੀ ,

ਆਪਾ ਇਕੋ ਜਿਹੇ ਹਾਂ ,

ਜਿਵੇ ਦਿਨ ਤੇ ਰਾਤ

ਜਿਸ ਦਾ ਮਤਲਬ ,
ਸਾਲਾ ਤੱਕ ਨੀ ਲੱਭਾ ,

ਤੇ ,

ਮੈ ਤੁਰਦਾ ਰਿਹਾ ਭੀੜ ਅੰਦਰ ,

ਆਪਣੇ ਹੀ ਗੁਮਾਚੇ ਸਾਹਾਂ ਦੀ

ਆਵਾਜ ਸੁਨਣ ਖਾਤਰ ,

ਮੈ ਨਹੀ ਜਾਣਦਾ ਸੀ ,

ਵੀ ,

ਜਦੋ ਅੱਖ ਵਿੱਚ ਹੰਝੂ ਹੋਵੇ ,

ਤਾ

ਹਰ ਇੱਕ ਚੀਜ ਸਾਫ ਦਿਖਾਈ ਦਿੰਦੀ ਹੈ ,

——– ਪ੍ਰਦੀਪ ਖਿਆਲਾ ——–

Pardeep Sharma

ਸਫ਼ਰ

ਇੱਥੇ ਕੁਝ ਵੀ ਨਵਾਂ ਨਹੀਂ ,

ਸਭ ਕੁਝ ਪੁਰਾਣਾ ਹੈ ,

ਮਨੁੱਖ ਸਾਲਾਂ ਤੋ ਤੁਰਦਾ ਜਾਂ ਰਿਹਾ ,

ਇੱਕ ਲੰਮੇ ਸਫ਼ਰ ਲਈ ,

ਜਿਸ ਤਰਾਂ ਰੁੱਤਾਂ ਤੁਰਦੀਆਂ ਨੇ ,

ਦਿਨ- ਰਾਤ ਤੁਰਦੇ ਨੇ ,

ਉਸੇ ਤਰਾਂ ,

ਇੱਕ ਸਫ਼ਰ ਹੈ ,

ਜਿੱਥੇ ਤੂੰ ਮੌਜੂਦ ਹੈ ,

ਪਹਿਲਾਂ ਤੋ ਹੀ।

ਅਲੱਗ – ਅਲੱਗ ਰੱਗਾਂ ਵਿੱਚ ,

ਅਲੱਗ -ਅਲੱਗ ਚਿਹਰਿਆਂ ਵਿੱਚ ,

ਮਗਰ

ਮਨੁੱਖ ਯਾਤਰਾਂ ਤੇ ਨੇ ,

ਉਹ

ਤੁਰਦੇ ਜਾਂ ਰਹੇ ਨੇ ,

ਸਾਲਾਂ ਤੋਂ ਇੱਕ ਸਫ਼ਰ ਉੱਤੇ ,

——- ਪ੍ਰਦੀਪ ਖਿਆਲਾ ——–

Ethe kuch vi nawa nahi

Sab kuch purana hai

Ik lambe safar layi

Jis tarah ruttan turdia ne

Din raat turde ne

Ose trah

Ik safar hai

Jithe tu majood hai

Pehlan ton hi

Alag alag ragga vich

Alag alag chehrean vich

Magar

Manukh yatra te ne

Oh

Turde ja rahe ne

Sallan ton ik safar utte

Pardeep Sharma

#pardeepsharma