ਨੇਕ ਤੇ ਜੀਤੀ

ਨੇਕ ਤੇ ਜੀਤੀ ‘ਕੱਠੇ ਪੜਦੇ ਸੀ ! ਕੱਠੇ ਰਹਿੰਦੇ ਤੇ ਕੱਠੇ ਹੀ ਖੇਡਦੇ ! ਨਿੱਕੇ ਹੁੰਦੇ ਉਹ ਖੇਡ ‘ਖੇਡ ਚ ਗੁੱਡੀਆ ਪਟੋਲੀਆ ਦਾ ਕਾਜ ਰਚਾਉਦੇ ! ਨੇਕ ਪ੍ਰੋਹੁਣਾ ਬਣਦਾ ਤੇ ਜੀਤੀ ‘ਬਹੁ ! ਜਿਵੇ ਉਹਨਾ ਇੱਕ ਦਿਨ ਏਸੇ ਰਸਮ ਚੋ ਲੰਘਣਾ ਹੋਵੇ ! ਜੇ ਕਦੇ ਨੇਕ ‘ਨੇ ਆਹਨਾ “ਜੀਤੇ…ਜੀਤੇ, ਹਨਾ ਵੱਡੀ ਹੋਕੇ ਮੇਰੀ ਸੱਚੀਮੁਚੀ ਦੀ ‘ਬਹੁ ਬਣੇਗੀ” ? ਤਾ ਜੀਤੀ ਨੇ ਸੰਗ’ਕੇ ਮੂੰਹ ਚੁਨੀ ਨਾਅ ਢੱਕ ਲੈਣਾ ! ਤੇ ‘ਹਾ’ ਚ ਸਿਰ ਹਲਾਕੇ ਅੱਲੜਾ ਵਾਗ ਸਰਮਾਕੇ ਭੱਜ ‘ਜਾਣਾ ! ਨੇਕ ਨੇ ਵੀ ਉਹਦੇ ਮਗਰ ਗੁਲੈਲ ਨਾਲ ਘੁਗੀਆ ਗੁਟਾਰਾ ਤੇ ਨਸਾਨੇ ਲਾਉਦੇ ਨੇ ਦੋੜ ਜਾਣਾ ! ਕੰਠੇ ਹੱਸਦੇ ਖੇੜਦੇ ਨੱਚਦੇ ਟੱਪਦੇ ਬਚਪਨ ਕਦੋ ਆਇਆ ਤੇ ਕਦੋ ਲਾਘਿਆ ‘ਪਤਾ ਹੀ ਨੀ ਲੱਗਿਆ !
ਜਵਾਕ ਹੁਣ ਗਭਰੂ ਹੋਗੇ ਸੀ ! ਜੀਤੀ ਤੇ ਲੋਹੜਿਆ ਦੀ ਜਵਾਨੀ ਚੜੀ ਸੀ ! ਤਿੰਨ ਹੱਥ ਉਚੀ ‘ਲੰਮੀ ਲੰਝੀ ਨਰੋਈ ਦੇਹ ! ਗੁਲਾਬੀ ਰੰਗ ! ਜਮਾ ਕਿੱਕਰ ਦੇ ਫੂਲ ਵਰਗੀ ! ਉਹਦੀ ਅਠਾਰਾ ਸਾਲਾ ਦੀ ਚੜਦੀ ਜਵਾਨੀ ਧੁਪ ਚ ਪਏ ਪਿਤਲ ਦੇ ਭਾਡੇ ਵਾਗ ਲਿੱਸਕੋਰਾ ਮਾਰਦੀ ਸੀ ! ਨੇਕ ਨੂੰ ਹੀਰ ਦੀ ਸਿਫਤ ਚ ਰਾਝੇ ਦਿਆ ਆਖਿਆ ਤੁਕਾ ਯਾਦ ਆਉਣੀਆ !
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ,
ਜਿਵੇ ਕੂੰਜ ਟੁਰ ਨਿਕਲੀ ਡਾਰ ਵਿਚੋ !
ਇਸਕ ਬੋਲਦਾ ਨਢੀ ਦੇ ਥਾੳ ਥਾਈ,
ਗੁਝੀ ਰਹੇ ਨਾ ਹੀਰ ਹਜਾਰ ਵਿਚੋ!
ਦੇਖ-ਦੇਖ ਨੇਕ ਨੇ ਚਿੰਤ ਚ ਲੱਖਣ ਲਾਉਣਾ ਉਹ ਕਹਿੜੀ ਘੜੀ ਹੋਵੇ ਜਦੋ ਮੈ ਜੀਤੀ ਨੂੰ ਵਿਆਹ ‘ਕੇ ਲੈ ਜਾਵਾ ! ਪਰ ਲਿਖੀਆ ਨੂੰ ਕੋਣ ਟਾਲੇ ? ਨਸੀਬਾ ਦਾ ਪਹੀਇਆ ਨੇਕ ਦਿਆ ਚਾਵਾ ਸਧਰਾ ਨੂੰ ਮਿੱਧ ਕੇ ਲਾਘਿਆ ! ਲੋਕਾਚਾਰੀ ਨੇ ਉਹਨਾ ਦੇ ਰਾਹ ਚ ਢੋਈ ਆਅ ਲਾਈ ! ਤੇ ਜੀਤੀ ‘ਕੋਟਲੀ’ ਮੰਗੀ ਗਈ ! ਨੇਕ ਨੇ ਵਥੇਰੇ ਹੱਥ ਪੱਲੇ ਮਾਰੇ ਪਰ ਉਹਦੀ ਕੋਈ ਵਾਹ ਨਾ ਗਈ ! ਇੱਕ ਵੇਲੇ ਉਹਦੇ ਮਗਜ ‘ਚ ਭੱਜਣ ਦਾ ਖਿਆਲ ਵੀ ਆਇਆ ਪਰ ” ਹੀਰੇ ਇਸਕ ਨਾ ਮੂਲ ਸੁਆਦ ਦਿੱਦਾ , ਨਾਲ ਚੋਰੀਆ ਤੇ ਮਧੋਲੀਆ ਦੇ” ਏਹ ਖਿਆਲ ਵੀ ਉਹਨੂੰ ਹੋਛਾ ਜਾਪਿਆ !
ਅੱਜ ਜੀਤੀ ਦਾ ਵਿਆਹ ਸੀ ! ਵਾਜੇ ਦੇ ਬੇਸੁਰੇ ‘ਸੁਰਾ ਤੇ ਨੱਚਦੀ ਟੱਪਦੀ ਜੰਝ ਆਅ ਢੁਕੀ ਸੀ ! ਨੇਕ ਏਹ ਸਭ ਦੂਰ ਦਰਵੱਜੇ ਆਲੇ ਪਿਪਲ ਥੱਲੇ ਚੁਪ ‘ਚਪੀਤਾ ਖੜਾ ਦੇਖ ਰਿਹਾ ਸੀ ! ੳੁਹਨੂੰ ‘ਇਉ ਲੱਗਿਆ ਜਿਵੇ ਪ੍ਰੋਹੁਣੇ ਦੇ ਹੱਥ ਚ ਫੜੀ ਤਲਵਾਰ ਨੇ ਉਹਦਾ ਕਾਲਜਾ ਵੱਢ ਸੁਟਿਆ ਹੋਵੇ ! ਜੀਤੀ ਦੇ ਮਹਿਦੀ ਰੰਗੇ ਹੱਥਾ ਨੇ ਉਹਦੇ ਦਿਲ ਨੂੰ ਘੁਟ ਕੇ ਨਚੋੜ ਮਧੋਲ ਸੁੱਟਤਾ ਹੋਵੇ ! ਨੇਕ ਤੋ ਹੋਰ ਨਾ ਸਹਿ ਹੋਿੲਅਾ ! ਤੇ ਉਹ ਬਰਾਤ ਦੇ ਵਿੱਚ ਦੀ ਹੁੰਦਾ ਹੋਇਆ ਖੇਤਾ ਵੱਲ ਨੂੰ ਤੁਰ ਗਿਆ !
ਗੂਰਦਵਾਰੇ “ਆਸਾ ਦੀ ਵਾਰ” ਦਾ ਪਾਠ ਹੋ ਰਿਹਾ ਸੀ ! ਰੁੱਤ ਪੱਤਝੜ ਦੀ ਸੀ ! ਦਰੱਖਤਾ ਦੇ ਪੱਤੇ ਵੀ ਜਿਮੇ ਨੇਕ ਵਾਗ ਜੋੜ-ਜੋੜ ਤੋ ਟੁਟ-ਟੁਟ ਗਿਰ ਰਹੇ ਹੋਣ ! ਇੱਕ ਰੁਖਾ ਰੁਖਾ ਜੇਹਾ ਛਹਿਮ ਸੀ ਚਾਰੇ ਪਾਸੇ !
ਗੂਰਦਵਾਰੇ ਦੇ ਸਪੀਕਰ ਚੋ ਪਹਿਲੀ ਲਾਵ ਨਿੱਕਲੀ “ਹਰਿ ਪਹਿਲੜੀ ਲਾਵ ਪਰਵਿਤਰੀ ਕਰਮ ਦਿ੍ੜਾਇਆ ਬਲ ਰਾਮ ਜੀਉ” ਸੁਣ ਕੇ ਨੇਕ ਨੂੰ ਸਕਤਾ ਮਾਰ ਗਿਆ ! ਉਹਦਾ ਗੱਚ ਭਰ ਆਇਆ ! ਸਿਰ ਨੂੰ ਝੱਟਕਾ ਲੱਗਿਆ ! ਮੂੰਹ ਤੇ ਇੱਕ ਭੂਚਾਲ ਹਿਲਿਆ ! ਉਹਦਿਆ ਅੱਖਾ ਚੋ ਦੋ ‘ਹੰਝੁ ਨਿੱਕਲੇ ! “ਨਿਰਭਉ ਭੈ ਮਨੁ ਹੋਇ ਹਉਮੈ ਮੈਲੂ ਗਵਾਇਆ ਬਲਿ ਰਾਮ ਜੀਉ” ਦੂਜੀ ਲਾਵ ਨਾਲ ਦੋ ਹੰਝੂ ਹੋਰ ਗਿਰੇ ! ਲਾਵਾ ਹੁੰਦਿਆ ਰਈਆ ਤੇ ਹੰਝੂ ਵੱਧਦੇ ਗਏ ! ਨੇਕ ‘ਭੁਬਾ ਮਾਰ ਮਾਰ ਰੋਣ ਲੱਗ ਪਿਆ ! ਉਹਦੀ ਹਿੱਕ ਚੋ ਨਿੱਕਲ ਦਿਆ ਧਾਹਾ ਅੱਧ ਅਸਮਾਨ ਨੂੰ ਲੱਗ-ਲੱਗ ਮੁੜ ਰਹੀਆ ਸੀ ! ਜਿਮੇ ਕੋਈ ਬੱਦਲ ਘੋਰ ਰਿਹਾ ਹੋਵੇੇ ! ਕਹਿਦੇ ਉਸ ਰਾਤ ਬਹੁਤ ਮੀਹ ਪਿਆ ਸੀ ! ਜਿਮੇ ਰੱਬ ਵੀ ਰੋ ਪਿਆ ਹੁੰਦਾ ! ਅੰਨੇ ਹਨੇਰ ਝੱਖੜ ਨੇ ਇੱਕ ਸਦੀਆ ਪੁਰਾਣਾ ਖੜਾ ਬੋਹੜ ਜੜਾ ਤੋ ਪੱਟ ਸੁਟਿਆ ਸੀ ! ‘ਭਾਣਾ ਆਖਰ ਵਰਤ ‘ਕੇ ਹੀ ਰਿਹਾ ! ਠੀਕ ਉਸੇ ਪਰਲੋ ਅਾਲੀ ਰਾਤ ‘ਨੇਕ ਸਪਰੈਹ ਦੀ ਸੀਸੀ ਪੀਕੇ ਏਸਾ ਸੁੱਤਾ ‘ਕੇ ਮੁੜ ਕਦੇ ‘ਨਾ ਉਠੇਆ ! ਮੱਲੇ੍ਆਲੀਆ

ਲਾਲੀ ਮੱਲੇ੍ਵਾਲ

ਹਾਸੀਆ ਖੇਡੀਆ ! ਪਿੰਡਾ ਦਿਆ ਗੱਲ੍ਹਾ !

(1) ਸਾਡੇ ਪਿੰਡ ‘ਯੂਪੀ ਆਲਿਆ ਦਾ “ਮਲਾਗਰ” ! ਜਮਾਂ ਤੀਲੀ ਵਰਗੀ ਪਤਲੀ ਸੁੱਕੀ ਦੇਹ ! ਜਿਮੇ ਸਰੀਰ ‘ਚ ਸਾਹ-ਸਤ ਏ ਨੀ ਹੁੰਦਾ ! ਕੇਰਾ ਭਰਾਵਾ ਅਸੀ ਪਿੰਡ ਦਰਵੱਜੇ ਥੜੇ ਤੇ ਬੈਠੇ ਸੀਪ ਕੁਟੀ ਜਾਈਏ ! ਸਾਥੋ ਥੋੜੀ ਵਿੰਥ ਤੇ ਪੈਰਾ ਭਾਰ ‘ਮਲਾਗਰ’ ਬੈਠਾ ਲੋਈ ਦੀ ਬੁੱਕਲ ਮਾਰੀ ਗੋਡੇਆ ਤੇ ਬਾਹਾ ਰੱਖੀ ! ਕੁਜਰਤੀ, ਇੱਕ ਹਵਾ ਦਾ ਬੁੱਲਾ ਆਇਆ ਤੇ ਮਲਾਗਰ ਥੜੇ ਤੋ ਥੱਲੇ ਡਿੰਗ ਪਿਆ ! ਅਸੀ ਕਿਹਾ “ਮਲਾਗਰਾ ਕਿ ਹੋਗਿਆ ਉਏ” ! ਤਾ ਖੜਾ ਹੋਕੇ ਭੂਰੀ ਜੇਹੀ ਝਾੜਦਾ ਮਲਾਗਰ ਕਹਿੰਦਾ “ਕੁਸ ਨੀ ਜਰ, ਚੱਕਰ ਜੇਹਾ ਆ ਗਿਆ ਸੀ” ! ਅਸੀ ਕਿਹਾ ਖਸਮਾ ਚੱਕਰ ਤਾ ਕਾਨੂੰ ਆਇਆ ਸੀ ? ਅਸਲ ‘ਚ ਤੂੰ ਹਵਾ ਦੇ ਬੁੱਲੇ ਨਾਲ ਏ ਗਿਰ ਗਿਆ !
(2) ਏਮੇ ਜਿਮੇ ਕੇਰਾ ਅੱਡੇ ਤੇ ਬੈਠੇ ! ਤਾਇਆ ਲੱਗਿਆ ਵਿਆ ਛੱਡਣ ! ਕਹਿੰਦਾ ਕੇਰਾ ਮੈ ਅਮਲੋਹ ਤੋ ਟਰੈਟਰ ਲਈ ਆਵਾ ! ਰਾਹ ‘ਚ ਕੁਜਰਤੀ ਰਾਇਆਲ ਕੋਲ ਆਕੇ ਗੜ੍ਹੇ ਪੈਣ ਲਾਗੇ ! ਦੋਵੇ ਬਾਹਾ ਆਲਾ-ਦੁਆਲੇ ਨੂੰ ਖੋਲ ਕੇ ਕਹਿੰਦਾ “ਐਡੇ ਐਡੇ ਗੜ੍ਹੇ” ! ਕੋਲ ਬੈਠਾ ਬੰਬੇ ਆਲਿਆ ਦਾ ਬਿੱਲੂ ਕਹਿੰਦਾ “ਆਹ ਮਾੜਾ ਜੇਹਾ ਬਾਹਾ ਬੰਨੀ ਦੇਖ ਲਾ” ! ਜਦ ਤਾਏ ਨੇ ਦੇਖਿਆ ਵੀ ਗੜ੍ਹੇ ਸੱਚੀੳ ਦੀ ਲੋੜੋ ਵੱਡੇ ਕਹਿ ਹੋਗੇ ਤਾ ਗੂਠੇ ਉਪਰ ਕੱਚ ਦੀ ਗੋਲੀ ਜਿਨੀ ਉਗਲ ਖੋਲਕੇ ਕਹਿੰਦਾ “ਏਡੇ ਏਡੇ ਕੁ ਤਾ ਹੈਗੇ ਸੀ ਜਰ” ! ਅਸੀ ਕਿਹਾ ਫਿਰ ਆਏ ਆਹ ਨਾ ਆਨੇ ਆਨੇ ਆਲੀ ਥਾਹ ਤੇ !
(3) ਏਕਣ ਜਿਕਣ ਕੇਰਾ ਚਾਰ ਟਰੈਟਰ ਸਵਾਰ ਟਰਾਲੀ ਚ ਢੱਠਾ ਲੱਦੀ ਬੀੜ੍ਹ ਚ ਛੱਡਣ ਆਗੇ ! ਪਿੰਡ ਦਿਆ ਨੇ ਡਾਗਾ ਪਰਾਲੀਆ ਲੈ੍ ਫਿਰਨੀ ਤੇ ਆਅ ਘੇਰੇ ! ਲਾਕੇ ‘ਚ ਹਾਹਾਕਾਰ ਮੱਚ ਗਈ ! ਅਸੀ ਕਿਹਾ “ਹਾਂ ਬਈ ਨਿੱਕਿੳ ਕਿਧਰ ? ਸਾਰੀ ਉਮਰ ਵਾਹ ਵਹਾਕੇ ਹੁਣ ਉਜਾੜ ਕਰਨ ਲਈ ਸਾਡੇ ਖੇਤਾ ਚ ਛੱਡਣ ਆਗੇ” ? ਤਾ ਟਰੈਟਰ ਦੇ ਮਗਰਾਟ ਤੇ ਬੈਠਾ ਇੱਕ ਜਣਾ ਘਬਰਾਕੇ ਜੇੇਹੇ ਆਹਦਾ “ਕਾਨੂੰ ਬਾਈ ਜੀ, ਥੋਨੂੰ ਗਲਤ ਫਹਿਮੀ ਹੋ ਗਈ ! ਅਸੀ ਤਾ ‘ਮਾਗੇਆਲ’ ਕੁੜੀ ਕੋਲ ਛੱਡਣ ਚੱਲੇਆ” ! ਤਾ ‘ਠੱਗਾ ਕੇ ਕਾਲੇ ਦਾ ਬਾਪੂ ਬਣਾ ਸਮਾਰਕੇ ਆਹਦਾ “ਨਾ ਕੋ੍ੜੀੳ , ਤੁਸੀ ਢੱਠੇ ਤੋ ਕੁੜੀ ਮਰਾਉਣੀ ਆ” ? ਗੱਲ ਸੁਣਕੇ ਸਾਰੇ ਹਾਸੜ ਪੈ ਗਿਆ ! ਟਰੈਟਰ ਆਲੇ ਕੱਚੇ ਜੇਹੇ ਹੋਗੇ ! ਬੋਲਦੇ ਵੀ ਕਿ ? ਰੱਬ ਨੇੜੇ ਕੇ ਘਸੂਨ ?
(4) ਸਿਆਣੇ ਆਹਦੇ ਨੇ ਜਨਾਨੀ ਦੀ ਮੱਤ ਗੀਚੀ ਪਿਛੇ ਹੁੰਦੀ ਆ ! ਏਹ ਗੱਲ ਕਾਫੀ ਹੱਦ ਤੱਕ ਸਹੀ ਵੀ ਆਂ ! ਲੈ ਸੁਣ ਫੇਰ ! ਆਪਣੀ ਰਿਸਤੇਦਾਰੀ ਚ ਕਿਤੇ ਕੇਰਾ ਤਿੰਨ ਭਾਈਆ ਨੇ ਅੱਡ ਹੋਣਾ ਸੀ ! ਜਮੀਨ ਜਾਇਦਾਦ ਘਰ ਤੇ ਪੈਸੇ ਟੁੱਕ ਦਾ ਕਾਫੀ ਉਲਝਵਾ ਜੇਹਾ ਹਿਸਾਬ ਸੀ ! ਪਰ ਤਿੰਨਾ ਨੇ ਸਿਆਣਪ ਵਿਖਾਈ ! ਵਗੈਰ ਕਿਸੇ ਚੋਥੇ ਬੰਦੇ ਨੂੰ ਵਿੱਚ ਪਾਏ ਤਿੰਨਾ ਭਰਾਵਾ ਨੇ ਆਪਸ ਚ ਸਾਰਾ ਸੂਤ ਲਿਆ ! ਹੱਸਦੇ-ਹੱਸਦੇ ਵੰਡਿਆ ਪੈ ਗਈਆ ! ਪਰ ਜਦੋ ਗੱਲ ਪਾਥੀਆ ਤੇ ਆਈ ! ਤਾ ਟੱਬਰ ਚ ਡਾਗ ਖੜਕ ਗਈ ! ਗੋਲੀ ਚੱਲ ਗਈ ! ਕਈ ਸਾਲ ਹੋਗੇ ਅਜੇ ਵੀ ਤਰੀਕਾ ਭੁਗਤ ਦੇ ਨੇ !

ਮੱਲ੍ਹੇਆਲੀਆ

ਲਾਲੀ ਮੱਲੇ੍ਵਾਲ