ਦੋ ਕੁੜੀਆਂ

ਘਰ ਵਿੱਚ ਵਿਆਹ ਦੀਆਂ ਰਸਮਾਂ ਚੱਲਣ
ਚਹੁੰ ਪਾਸੇ ਰੌਣਕਾਂ ਬੜੀਆਂ
ਦੋ ਕੁੜੀਆਂ ਬੜੇ ਗਹੁ ਨਾਲ ਤੱਕਣ
ਰਸਮਾਂ ਨੂੰ ਖੂੰਝੇ ਵਿੱਚ ਖੜੀਆਂ
ਆਸੇ ਪਾਸੇ ਦੀ ਖਬਰ ਕੋਈ ਨਾ
ਨਿਗ੍ਹਾ ਉਨ੍ਹਾਂ ਰਸਮਾਂ ਵਿੱਚ ਗੱਡੀ
ਇਕ ਕੁੜੀ ਸੀ ਕੁਆਰੀ
ਦੂਜੀ ਹੋਈ ਸੀ ਛੱਡੀ
ਨਜ਼ਰ ਦੋਹਾਂ ਦੀ ਇਕੋ ਪਾਸੇ
ਪਰ ਤੱਕਣੀ ਵਿੱਚ ਸੀ ਫਰਕ ਬੜਾ
ਕੁਆਰੀ ਦੀ ਅੱਖਾਂ ਵਿੱਚ ਚਮਕ
ਦੂਜੀ ਦੇ ਸੀ ਦਰਦ ਬੜਾ
ਦੋਹਾਂ ਦੇ ਦਿਮਾਗ ਵਿੱਚ
ਚਲ ਰਹੀ ਸੀ ਭਾਰੀ ਹਲਚਲ
ਕੁਆਰੀ ਸੋਚੇ ਆਉਣ ਵਾਲਾ ਤੇ
ਦੂਜੀ ਸੋਚੇ ਨਿਕਲ ਗਿਆ ਕੱਲ੍ਹ
ਭਵਿੱਖ ਦੇ ਹਸੀਨ ਸੁਫਨੇ ਸੋਚੇ
ਕੁਆਰੀ ਦੇ ਆ ਗਈ ਸੀ ਲਾਲੀ
ਭੂਤਕਾਲ ਦੀਆਂ ਯਾਦਾਂ ਆਣ ਕੇ
ਕਰ ਗਈਆਂ ਚਿਹਰਾ ਹਸੀਨ ਖਾਲੀ
ਜਿਉਂ ਜਿਉਂ ਰਸਮਾਂ ਅੱਗੇ ਚੱਲਣ
ਚੜ੍ਹੇ ਕੁਆਰੀ ਨੂੰ ਸਰੂਰ
ਦੂਜੀ ਮਨੋ-ਮਨੀ ਰੱਬ ਨੂੰ ਪੁੱਛੇ
ਮੈਥੋਂ ਹੋਇਆ ਕੀ ਕਸੂਰ??
ਕੁਆਰੀ ਦੀ ਅੱਖਾਂ ਵਿੱਚ ਚਮਕੇ
ਰਾਜਕੁਮਾਰ ਆਉਣ ਦੀ ਆਸ ਬੜੀ
ਪਰ ਕਿਸੇ ਤੋਂ ਵੀ ਪੜ੍ਹ ਨਾ ਹੋਈ
ਸੀ ਇਕ ਅੱਖ ਉਥੇ ਉਦਾਸ ਬੜੀ
ਸੀ ਇਕ ਰੂਹ ਉਥੇ ਉਦਾਸ ਖੜੀ…

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

Tejinderpal Singh Buall

#shellybuall

®29 ਨਵੰਬਰ 2016®

ਸੁੱਕਾ ਪੱਤਾ

ਇੱਕ ਸੁੱਕਾ ਪੱਤਾ ਵੀ ਪਹਿਲਾ ਹਰਾ ਹੁੰਦਾ..
ਟੁੱਟਣ ਦੇ ਬਾਅਦ ਹੀ ਉਹ ਟਾਹਣੀ ਤੋਂ ਵੱਖ ਹੁੰਦਾ..
ਨਾਲ ਲੱਗੇ ਦਾ ਮੁੱਲ ਸ਼ਾਇਦ ਉਹਨੂੰ ਪਤਾ ਨਹੀਂ..
ਪਰ ਇਨ੍ਹਾਂ ਪਤਾ ਟੁੱਟਣ ਤੋਂ ਬਾਅਦ ਮੁੱਲ ਉਹਦਾ ਕੱਖ ਹੁੰਦਾ..

ਤੂੰ ਮੇਰੇ ਨਾਲ ਫੁੱਲ ਵੀ ਬੜੇ ਲਾਏ ਨੇ..
ਮੇਰੇ ਤੇ ਕਈ ਕੰਢੇ ਵੀ ਅਜਮਾਏ ਨੇ..
ਪਰ ਫੇਰ ਵੀ ਤੇਰੇ ਹੁੰਦੇ ਮੈਂ..
ਸੁੱਖ ਬੜੇ ਕਮਾਏ ਨੇ..

ਮੈ ਜਿੰਦਾ ਸੀ ਤਾਂ ਤੇਰੇ ਕਰਕੇ ਸੀ..
ਪਾਣੀ ਜੋ ਪੀਦਾ ਸੀ ਉਹ ਤੇਰੇ ਕਰਕੇ ਸੀ..
ਹਰਾ ਰੰਗ ਵੀ ਜੋ ਮੇਰੇ ਤੇ ਆਇਆ ਸੀ..
ਉਹ ਆਇਆ ਯਾਰਾ ਤੇਰੇ ਕਰਕੇ ਸੀ..

ਤੈਨੂੰ ਜਾਂਦਾ ਜਾਂਦਾ ਇੱਕ ਗੱਲ ਕਹਾ..
ਕਹਾ ਸਭ ਚੰਗਾ ਨਾ ਬੁਰਾ ਕੁਝ ਕਹਾ..
ਵਰਤ ਲਵੀ ਮੇਰੇ’ਚ ਜੇ ਕਿਤੇ ਕੁੱਛ ਰਹਿ ਗਿਆ ਹੋਵੇ..
ਨਾਲੇ ਮਾਫ਼ ਕਰੀ ਮੇਰੇ ਹੁੰਦੇ ਜੇ ਤੇਰੀ ਸ਼ਾਨ ਚ ਕਿਤੇ ਫਰਕ ਪੈ ਗਿਆ ਹੋਵੇ..

~~ ਪੀੑਤ ਕਮਲ ~~

Preet Kamal