ਸਕੋਹੇ ਆਲਾ


ਅਸੀ ਕੱਠੇ ਪੜਦੇ ਹੁੰਦੇ ਸੀ ਰੱਖੜੇ ! ਸਾਡੇ ਕੋਲਜ ਮੂਹਰੇ ਬੱਸਾ ਘੱਟ ਵੱਧ ਹੀ ਖੜਦਿਆ ਸੀ !
ਕੇਰਾ ਏਮੇ ਜਿਮੇ ਕਿ ਗੱਲ ਹੋੲੀ ਭਰਾਵਾ ! ਸਕੋਹੇ ਆਲਾ ਕਹਿਦਾ ਵੀ ਜਹਿੜੀਆ ਬੱਸਾ ਸਟੂਡੇਂਟਾ ਲਈ ਨਾ ਰੁਕਣ ਉਹਨਾ ਤੇ ਡਲੇ ਚਲਾਦੋ ਬੋਚ ਕੇ ਜੇ ! ਆਹ ‘ਸੌ੍ਰਾ ਸੂਰੁ ਤੋ ਹੀ ਥੋੜਾ ਇਨਕਲਾਬੀ ਜੀ ਸੋਚ ਦਾ ਮਾਲਕ ਆ ! ਏਹਦਾ ਸੁਪਨਾ ਸੀ ਵੀ ਮੈ ਵੱਡਾ ਹੋਕੇ ਜੂਰਮ ਦੀ ਦੁਨੀਆ ਦਾ ਬਾਦਸਾਹ ਬਣੂਗਾ ! ਲੋਕ ਸੂੱਚੇ ਸੁਰਮੇ ਤੇ ਜਿਉਣੇ ਮੋੜ ਵਾਗ ਮੇਰੇ ਕਿੱਸੇ ਪੜੀਆ ਕਰਣਗੇ !
ਅਸੀ ਭਰਾਵਾ ਏਹਦੇ ਆਖੇ ਲੱਗਕੇ ਸਨਸਰੀ ਅਨਸਰਾ ਵਾਗ ਰੋਡਵੇਜ ਦੀ ਬੱਸ ਤੇ ਘੁਸਪੈਠ ਕਰਤੀ ! ਬੱਸ ਦੇ ਸੀਸੇ ਸਾਸੇ ਜੇ ਫੁਟਗੇ ! ਨੁਕਸਾਨ ਹੋ ਗਿਅਾ ! ਜਿਵੇ ਕਸਮੀਰੀ ਅੱਤਵਾਦੀਆ ਨੂੰ ਸੀ ਆਰ ਪੀ ਚੱਕਦਿਆ ,ਪੁਲਸ ਨੇ ਸਾਨੂੰ ਆਏ ਚੱਕ ਲਿਆ ਖੜੇ ਪੈਰ ਦੱਮ ਦੇਣੈ ! ਉਥੇ ਵਿੱਚੇ ਖੜੇ ਇਕ ਦੋ ਸਿਆਣੇ ਬੰਦੇ ਕਹਿੰਦੇ, ਚਲੋ ਮੁਡਿਆ ਤੋ ਗਲਤੀ ਹੋਗੀ ਮਾਫੀ ਮੰਗਾਕੇ ਗੱਲ ਨਬੇੜੋ !
ਭਰਾਵਾ ਸਕੋਹੇ ਆਲਾ ਸੱਜੇ ਹੱਥ ਦੀ ਉਗਲ ਜੀ ਕੱਡਕੇ ਲਾਗੀਆ ਉਪਦੇਸ ਦੇਣ ! ਕਹਿਦਾ ਅਸੀ ਨੀ ਮਾਫੀ ਮੁਫੀ ਮੰਗਦੇ ! ਅਸੀ ਤਾ ਗਿ੍ਫਤਾਰੀਆ ਦੇਮਾਗੇ ! ਪੁਲਸ ਆਲੇ ਕਹਿਦੇ “ਚੱਲ ਪੁਤ ਫੇਰ ਥਾਣੇ, ਉਥੇ ਜਾਕੇ ਲੈਣੇਆ ਤੇਰੇ ਝੱਗੇ ਦਾ ਮੇਚ ! ਕਸਾਈਆ ਨੁ ਵੇਚੇ ਕੱਟੇ ਵਾਗੂੰ ਏਹਨੂੰ ਸਿੱਟ ਲਿਆ ਭਾਈ ਜੀਪ ਚ ਧੋਣ ਤੋ ਫੜਕੇ !
ਥਾਣੇ ਪਹੁਚ ਕੇ ਅਸੀ ਤਾ ਭਰਾਵਾ ਰਾਮ ਗਉ ਵਾਗ ‘ਸੈੜ ਜੀ ਤੇ ਹੋਕੇ ਬਹਿਗੇ ਪੈਰਾ ਭਾਰ ! ਸਕੋਹੇ ਆਲਾ ਜਾਕੇ ਇਕ ਕੁਰਸੀ ਤੇ ਬਹਿ ਗਿਆ ! ਸਾਹਮਣੇ ਪਏ ਸਟੂਲ ਤੇ ਦੋਹੇ ਲੱਤਾ ਰੱਖ ਲਿਆ ਏਹਨੇ ! ਇਕ ਚਪੇਟਾ ਜੇਆ ਆਕੇ ਏਹਨੂੰ ਕਹਿੰਦਾ ‘ਖੜਾ ਹੋ ਉਏ’ ਕੁਰਸੀ ਤੇ ਬੈਠਣ ਨੂੰ ਸਾਲੇਆ ਏਥੇ ਮੁਣਸੀ ਲੱਗੇਆ ! ਕਹਿੰਦਾ ਆਥਣ ਜੇਹਾ ਹੋ ਲੈਣ ਦੇ ਪੁਤ , ਵਸੋਣਿਆ ਤੇਰੇ ਥੱਲੇ ਪੱਟ ਦੀ ਕੱਢੀ ਚਾਦਰ !
ਫੇਰ ਉਹੀ ਗੱਲ ! ਪਤਾ ਨੀ ਏਹਦੇ ਕਿ ਹੋਲ ਉਠੀ ! ਏਹਨੇ ‘ਮੰਮੇਲ ਕੱਢਕੇ ਹਰਦੇਵ ਮਾਹੀਨੰਗਲ ਦਾ ਗੀਤ ਲਾਲੈਆ “ਮਾਹੀ ਚਾਊਦਾ ਕਿਸੇ ਹੋਰ ਨੂ” ਜਮਾ ਫੁਲ ‘ਵਾਜ ਕਰਕੇ ! ਉਹ ਫੇਰ ਏਹਦੇ ਦੁਆਲੇ ਹੋਗੇ ! ਕਹਿਦੇ ਆ ਸਾਲਾ ਢਿਡਲ ਜੇਆ ਚੁਪ ਈ ਨੀ ਕਰਦਾ ! ਪੁਲਸ ਨੂੰ ਸਿਗਲ ਟ੍ਰੈਕ ਹੀ ਸਮਝੀ ਫਿਰਦਾ ! ਕਹਿਦੇ ਆਜਾ ਪੁਤ’ ਪਹਿਲਾ ਤੈਨੂੰ ਏ ਘੜੀਸੀਏ ਜੰਜੀਰੀਦਾਰ ਗਜਲਾ ਉਤੇ ਦੀ !
ਏਹਨੂੰ ਉਨ੍ਹਾ ਪੈਰਾ ਭਾਰ ਬਿੱਠਾ ਲਿਆ ਮੂੰਹ ਜੁਆਨੀ ਕਰਕੇ ਜਮਾ ! ਜਦ ਪਿਆ ਏਹਦੀ ‘ਪਰਾਈਵੇਟ ਥਾਂ ਤੇ ਪਹਿਲਾ ਪਟਾ ਤਾ ਸਕੋਹੇ ਆਲਾ ਉਪਰ ਨੂੰ ਛਾਲ ਜੀ ਮਾਰਕੇ ਕਹਿਦਾ “ਤੇਰੀ ੳ ਭੈਣਦੀ ਮਾਰਤਾ ਉਏ” ! ਪੁਲਸ ਆਲੇ ਕਹਿਦੇ ਗਾਲ ਕੱਢਦਾ ਉਏ ਸਾਨੂੰ ?? ਏਹ ਹੱਥ ਜੋੜਕੇ ਕਹਿੰਦਾ “ਨਾ ਜਨਾਬ, ਏਤਾ ਆਬਦੇ ਆਪ ਹੀ ਮੂਹ ਚੋ ਨਿੱਕਲ ਗਈ ! ਕਹਿੰਦੇ ਹੁਣ ਦੇਖਦਾ ਜਾਅ ਪੁਤ ਗਾਹਾ ਕਿ ਕੁਸ ਨਿਕਲਦਾ ! ਭਰਾਵਾ ਹੋਗੇ ਉਹ ਤਾ ਤਿਨ ਹੱਥ ਲੰਮਾ ਅਣਘੜਤ ਜੇਹਾ ਡੰਡਾ ਲੈਕੇ ਏਹਦੇ ਦੁਆਲੇ ! ਕੁਟਣ ਵੀ ਉਹ ਜਗਾ ਜਿਥੇ ਨਾ ਭਾਫ ਦੇਣ ਜੋਗਾ ਨਾ ਟਕੋਰ ਕਰਨ ਜੋਗਾ ! ਬੱਸ ਫਿਰ ! ਕਾਕੇ ਤੇਲੀ ਦੇ ਬੱਕਰੇ ਵਾਗ “ਮੈਹਹਹ-ਮੈਹਹਹ” ਦਿਆ ਅਵਾਜਾ ਆਉਣ ਹਵਾਲਾਤ ਚੋ ! ਪੁਛਲੋ ਭਮਾ ਹਾਅ ਬੈਠਾ !

ਲਾਲੀ ਮੱਲੇਵਾਲ


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *