ਬੇ-ਮੁਹਾਰੀ ਜ਼ਿੰਦਗੀ


ਉਲਟੀ ਦਿਸ਼ਾ ਵੱਲ ਜਾ ਰਹੀ ਹੈ ਬੇ-ਮੁਹਾਰੀ ਜ਼ਿੰਦਗੀ ।
ਇਤਬਾਰ ਦੇ ਕਾਬਲ ਨਹੀ ਇਹ ਬੇ-‘ਤਬਾਰੀ ਜ਼ਿੰਦਗੀ ।

ਇਸ ਨੇ ਸਮੇਂ ਦੇ ਨਾਲ ਹੀ ਆਕਾਰ ਬਦਲੇ ਨੇ ਕਈ,
ਜੋ ਅੱਜ ਭਾਂਬੜ ਬਣ ਗਈ, ਕੱਲ ਸੀ ਚਿੰਗਾਰੀ ਜ਼ਿੰਦਗੀ ।

ਤਸਵੀਰ ਦੇ ਸਾਹਵੇਂ ਖੜਾ, ਮੈਂ ਆਪ ਹੀ ਬੁੱਤ ਹੋ ਗਿਆ,
ਚਿਤਰੀ ਮੁਸੱਵਰ ਨੇ ਕਿਵੇਂ ਮੇਰੀ ਹੀ ਸਾਰੀ ਜ਼ਿੰਦਗੀ ।

ਤੇਰੇ ਕਦਮ ਨਈ ਲੜਖੜਾਉਂਣੇ ਮੇਰਿਆਂ ਕਦਮਾਂ ਦੇ ਵਾਂਗ,
ਮੈ ਤਾਂ ਉਠਾ ਕੇ ਚੱਲ ਰਿਹਾਂ ਪਰਬਤ ਤੋਂ ਭਾਰੀ ਜ਼ਿੰਦਗੀ ।

ਮੈਨੂੰ ਸਦਾ ਦਿੰਦੀ ਰਹੇ, ਪੌਣਾਂ ‘ਚੋਂ ਦਰਦਾਂ ਸੋਖ ਕੇ,
ਏਨੀ ਵੀ ਨਾ ਹੋਵੇ ਕਿਸੇ ਦੀ ਚਮਤਕਾਰੀ ਜ਼ਿੰਦਗੀ ।

ਜੇ ਜਾਲ਼ ਵਿੱਚ ਹੀ ਫਸ ਗਿਆ ਸਮਝੋ ਕਹਾਣੀ ਹੈ ਖ਼ਤਮ,
ਪੰਛੀ ਨੂੰ ਮਿਲਦੀ ਫੇਰ ਨਾ ਮੁੜ ਕੇ ਉਧਾਰੀ ਜ਼ਿੰਦਗੀ ।

ਪਾਣੀ ਬਿਨਾਂ ਮਛਲੀ ਨੂੰ ਰੱਖੀਂ, ਫੇਰ ਤੂੰ ਸੋਚੀਂ ਜਰਾ,
ਤੇਰੇ ਬਿਨਾ ਬਸ ਰਾਜ ਨੇ ਏਦਾਂ ਗੁਜ਼ਾਰੀ ਜ਼ਿੰਦਗੀ ।

Rajwant Raj


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *