ਰਾਤ ਮੁਕਾਇਆਂ ਮੁੱਕਦੀ ਨਈਂ, ਦਿਨ ਵੀ ਲੰਬੇ ਲੰਬੇ ਨੇ


ਰਾਤ ਮੁਕਾਇਆਂ ਮੁੱਕਦੀ ਨਈਂ, ਦਿਨ ਵੀ ਲੰਬੇ ਲੰਬੇ ਨੇ ।
ਯਾਰ ਉਡੀਕਾਂ ਤੇਰੀਆਂ ਨੇ , ਫ਼ੱਕਰ ਸੂਲੀ ਟੰਗੇ ਨੇ ।

ਨੱਚ ਲਵਾਂ ਜਾਂ ਤੁਰ ਜਾਵਾਂ, ਜ਼ਖ਼ਮੀ ਤਾ ਹੋ ਹੀ ਜਾਣੈ,
ਵਿਹੜੇ ਵਿੱਚ ਕੱਚ ਖਿੰਡ ਗਿਐ, ਰਾਹਾਂ ਦੇ ਵਿੱਚ ਕੰਡੇ ਨੇ ।

ਕਿਸ ਦੇ ਮੁਕਟ ‘ਚ ਲਾਉਣ ਲਈ ਦਾਨ ਪਰਾਂ ਦਾ ਕਰ ਆਏ,
ਰੂਹਦਾਰੀ ਦੇ ਤਰਵਰ ‘ਤੇ, ਬੈਠੇ ਮੋਰ ਨਿਖੰਭੇ ਨੇ ।

ਵੇਚ ਲਿਆ ਪਰਛਾਵਾਂ ਵੀ ਮੈ, ਤੇਰਾ ਮੁੱਲ ਕੀ ਲਾਵਾਂ,
ਅਹਿਸਾਸਾਂ ਦੇ ਭਾਅਵਾਂ ਵਿੱਚ, ਅੱਜ ਕੱਲ੍ਹ ਚੱਲਦੇ ਮੰਦੇ ਨੇ ।

ਮੇਰਾ ਨਾਮ ਦੁਆਵਾਂ ਦੇ ਵਿੱਚ, ਕਰ ਲੈਂਦੇ ਨੇ ਸ਼ਾਮਲ,
ਪਾਸਾ ਵੱਟ ਗਏ, ਕੀ ਹੋਇਆ ?, ਊਂ ਤਾਂ ਸੱਜਣ ਚੰਗੇ ਨੇ ।

ਕੱਲ੍ਹ ਸੂਰਜ ‘ਚੋਂ ਕਿਰਨਾ ਮੁੱਕੀਆਂ, ਅੱਜ ਧਰਤੀ ‘ਤੋਂ ਪੌਣਾਂ,
ਰਾਜ ਮੇਰੇ ਖੁਆਬ ‘ਚ ਏਦਾਂ ਹੁੰਦੇ ਰੋਜ਼ ਅਚੰਭੇ ਨੇ ।

رات مکایاں مکدی نئیں، دن وی لمبے لمبے نے ۔
یار اڈیکاں تیریاں نے ، فقر سولی ٹنگے نے ۔

نچّ لواں جاں تر جاواں، زخمی ہو ہی جانے،
ویہڑے وچّ کچّ کھنڈ گیئے، راہاں دے وچّ کنڈے نے ۔

کس دے مکٹ ‘چ لاؤن لئی دان پراں دا کر آئے،
روہداری دے ترور ‘تے، بیٹھے مور نکھمبھے نے ۔

ویچ لیا پرچھاواں وی مے، تیرا ملّ کی لاواں،
احساساں دے بھائواں وچّ، اج کل چلدے مندے نے ۔

میرا نام دعاواں دے وچّ، کر لیندے نے شامل،
پاسہ وٹّ گئے، کی ہویا ؟، اوں تاں سجن چنگے نے ۔

کل سورج ‘چوں کرنا مکیاں، اج دھرتی ‘چوں پوناں،
راج میرے خواب ‘چ اےداں ہندے روز اچمبھے نے ۔

Rajwant Raj

 


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *