ਫੁੱਲਾਂ ਦੇ ਸੀ ਸਜਾ ਕੇ ਸੁਪਨੇ ਹਜ਼ਾਰ ਬੈਠਾ


ਫੁੱਲਾਂ ਦੇ ਸੀ ਸਜਾ ਕੇ ਸੁਪਨੇ ਹਜ਼ਾਰ ਬੈਠਾ ।
ਕੰਡੇ ਹੀ ਚੁਗਦਿਆਂ ਮੈਂ ਉਮਰਾਂ ਗੁਜ਼ਾਰ ਬੈਠਾ ।

ਖ਼ਤ ਮੋੜ ਕੇ ਉਹ ਮੇਰੇ ਇਹ ਸੋਚਦਾ ਹੈ ਸ਼ਾਇਦ,
ਕਿ ਇਸ਼ਕ ਦੇ ਉਹ ਸਾਰੇ, ਕਰਜ਼ੇ ਉਤਾਰ ਬੈਠਾ ।

ਸਹਿਰਾ ‘ਚ ਉੱਗਿਆ ਹੈ ਵੀਰਾਨੀਆਂ ਦੀ ਜੂਨੇ,
ਇਹ ਬਿਰਖ ਚੰਦਰਾ ਤਾਂ, ਰੀਝਾਂ ਹੀ ਮਾਰ ਬੈਠਾ ।

ਐ ਨਾਖ਼ੁਦਾ ਤੂੰ ਆਪਣੀ ਕਿਸ਼ਤੀ ਨੂੰ ਮੋੜ ਲੈ ਹੁਣ,
ਸਾਹਿਲ ‘ਤੇ ਇੱਕ ਮੁਸਾਫ਼ਰ ਹੈ ਬੇ-ਕਰਾਰ ਬੈਠਾ ।

ਉਸ ਨੇ ਸਜ਼ਾ ‘ਚ ਮੈਨੂੰ ਜਨਮਾਂ ਦੀ ਚੁੱਪ ਦਿੱਤੀ,
ਮੇਰਾ ਇਹ ਦੋਸ਼ ਸੀ ਕਿ, ਉਸ ਨੂੰ ਪੁਕਾਰ ਬੈਠਾ ।

ਉਸ ਦਾ ਗੁਲਾਬ ਵਾਂਗਰ, ਖਿੜਨਾ ਕਦੋਂ ਸੀ ਮੁਮਕਿਨ,
ਹਿੱਸੇ ਮੇਰੇ ਦੀ ਲੈ ਕੇ ਸਾਰੀ ਬਹਾਰ ਬੈਠਾ ।

پھلاں دے سی سجا کے سپنے ہزار بیٹھا ۔
کنڈے ہی چگدیاں میں عمراں گزار بیٹھا ۔

خط موڑ کے اوہ میرے ایہہ سوچدا ہے شاید،
کہ عشقَ دے اوہ سارے، قرضے اتار بیٹھا ۔

صحرا ‘چ اگیا ہے ویرانیاں دی جونے،
ایہہ برکھ چندرا تاں، ریجھاں ہی مار بیٹھا ۔

اے ناخدا توں اپنی کشتی نوں موڑ لے ہن،
ساحل ‘تے اک مسافر ہے بے-قرار بیٹھا ۔

اس نے سجا ‘چ مینوں جنماں دی چپّ دتی،
میرا ایہہ دوش سی کہ، اس نوں پکار بیٹھا ۔

اس دا گلاب وانگر، کھڑنا کدوں سی ممکن،
حصے میرے دی لے کے ساری بہار بیٹھا ۔

Rajwant Raj


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *