ਉਹ ਜ਼ਿੰਦਾ ਵੀ ਕੀ


ਉਹ ਜ਼ਿੰਦਾ ਵੀ ਕੀ, ਜੋ ਤੇਰੀ ਗਲੀ ਵਿੱਚ ਮਰ ਨਹੀ ਆਏ
ਇਹ ਤਾਂ ਨਹੀ ਕਿ ਅਸੀਂ ਮਹਿਫਿਲ਼ ਦੇ ਅੰਦਰ ਨਹੀ ਆਏ

ਆਏ ਬੜੇ ਖਿਆਲ਼ ਰਾਤੀਂ , ਵਸਲ ਦੇ ਤੇ ਹਿਜਰ ਦੇ
ਸੌਂ ਜਾਣ ਦੇ ਖਿਆਲ਼ ਮੈਨੂੰ , ਰਾਤ ਭਰ ਨਹੀ ਆਏ

ਹਨੇਰੀ ਉਡਾ ਕੇ ਲੈ ਗਈ ਜਾਂ ਬਿਜਲੀ ਨੇ ਤਰੇੜ ਦਿੱਤੇ
ਪੰਛੀ ਮੁਹੱਬਤ ਦੇ, ਜੋ ਲੈ ਕੇ ਉਸਦੀ ਖ਼ਬਰ ਨਹੀ ਆਏ

ਕੁਝ ਦਰਦ ਨੂੰ ਮੁੱਦਤ ਹੋ ਗਈ , ਦਵਾ ਨਾ ਬਣਿਆ ਅਜੇ
ਕੁਝ ਦਿਲ ਦਾ ਚਾਰਾ ਕਰਨ ਲਈ, ਚਾਰਾਗ਼ਰ ਨਹੀ ਆਏ

ਡੁੱਬ ਗਿਆ ਆਪਣੇ ਹੀ ਅੰਦਰ , ਕੁਝ ਇਸ ਕਦਰ ਮੈਂ
ਤਿਣਕੇ ਤਾਂ ਹਰ ਕਤਰੇ ‘ਚ ਸੀ ਪਰ ਨਜ਼ਰ ਨਹੀ ਆਏ

ਇਹ ਸਲਾਖਾਂ ਪਿੰਜਰੇ ਦੀਆਂ,ਕਦ ਤੀਕ ਖ਼ਾਬ ਜਕੜਨਗੀਆਂ
ਪਰਿੰਦੇ ਉੱਡ ਜਾਣਗੇ , ਅਜੇ ਇਹਨਾਂ ਦੇ ਪਰ ਨਹੀ ਆਏ

ਤੇਰੇ-ਮੇਰੇ ਵਿਚਕਾਰਲਾ , ਪਰਦਾ ਦਿਲ ਤੋਂ ਉੱਠਦਾ ਹੈ ਜਦੋਂ
ਅਫ਼ਸੋਸ ! ਇਹਨਾਂ ਨਜ਼ਰਾਂ ਨੂੰ ਕੁਝ , ਨਜ਼ਰ ਨਹੀ ਆਏ

‘ਦੀਪ’ ਜਲਾਏ ਉਮਰ ਭਰ, ਮੈਂ ਸੂਰਜ ਦੀ ਦਹਿਲ਼ੀਜ਼ ਉੱਤੇ
ਪਰ ਰੌਸ਼ਨੀ ਪਾਉਣ ਦੇ ਮੈਨੂੰ ਇਲਮ-ਓ-ਹੁਨਰ ਨਹੀ ਆਏ

—–ਸੁਖਦੀਪ

Sukhdeep Aujla


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *