ਇਹ ਮੌਜ-ਏ-ਆਤਿਸ਼


ਇਹ ਮੌਜ-ਏ-ਆਤਿਸ਼ ਫਿਰ ਮੇਰੇ ਦਿਲ ਤੀਕ ਹੋ ਜਾਵੇ
ਹਸਤੀ ਅਗਰ ਥੋੜਾ, ਨੂਰ-ਏ-ਬਹਰ ਨਜ਼ਦੀਕ ਹੋ ਜਾਵੇ

ਹਾਂ, ਮਨਜ਼ੂਰ ਹੈ ਮੈਨੂੰ , ਜੇ ਹਰ ਵਾਰ ਰੋਗ ਵਧਦਾ ਹੈ
ਪਰ ਇਹ ਵੀ ਹੈ ਜਾ ਉਸਦੀ ਗਲੀ, ਜ਼ਖਮ ਠੀਕ ਹੋ ਜਾਵੇ

ਨਾਦਾਨ ਨੇ ਚਾਰਾਗ਼ਰ, ਨਬਜ਼ ਫੜ, ਅਕਸਰ ਆਖਣ ਮੈਨੂੰ
” ਸ਼ਾਇਦ ! ਇਸ ਦਵਾ ਨਾਲ ਦਰਦ ਇਹ ਠੀਕ ਹੋ ਜਾਵੇ ”

ਕੌਣ ਸਰਦਲ ‘ਤੇ ਬਹਿ ਕੇ , ਖ਼ੁਦ ਨੂੰ ਪੱਥਰ ‘ਚ ਢਲਦਾ ਦੇਖੇ
ਕੌਣ ਉਡੀਕੇ,ਜੇ ਤੇਰਾ ਆਉਣਾ ਹੀ ਉੁਮਰਾਂ ਦੀ ਉਡੀਕ ਹੋ ਜਾਵੇ

ਕਾਫ਼ਿਰ-ਏ-ਵਾਇਜ਼ ਵਾਂਗ ਕਿਤੇ, ਨੁਕਤਾਚੀਂ ਅਰਜ਼ ਨਾ ਹੋ ਜੇ
ਖ਼ੁਦਾ! ਇਸ ਗੁਫ਼ਤਗੂ ਅੰਦਰ ਇਹ ਅਕਲ ਨਾ ਬਾਰੀਕ ਹੋ ਜਾਵੇ

ਇਸ ਗ਼ਮ-ਏ-ਦਸ਼ਤ ਅੰਦਰ, ਹਨੇਰੇ ‘ਚ ਭਟਕਣ ਤੋਂ ਪਹਿਲਾਂ
ਆਵੇ ਕੋਈ ਰਹਿਨੁਮਾ ਜੁਗਨੂੰ,ਕੋਈ ਰੌਸ਼ਨੀ ਦੀ ਲੀਕ ਹੋ ਜਾਵੇ

ਲਗਦਾ ਫਿਰ ਨਾ ਹੋਣਾ ਕੋਈ, ‘ਦੀਪ’ ਵਾਂਗਰ ਦਿਲ-ਏ-ਖ਼ਸਤਾ
ਅੱਛਾ-ਬੁਰਾ ਪਰਖਣ ਤੋਂ ਪਹਿਲਾਂ ਜੇ ਖ਼ੁਦ ਦੀ ਤਸਦੀਕ ਹੋ ਜਾਵੇ

—-ਸੁਖਦੀਪ

Sukhdeep Aujla


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *