ਕਿਹੜੇ ਰਾਹੀਂ ਪੈ ਗਏ ਹਾਂ


ਕਿਹੜੇ ਰਾਹੀਂ ਪੈ ਗਏ ਹਾਂ ,ਕਿਹੜੇ ਵਹਿਣੀ ਵਹਿ ਤੁਰੇ ਹਾਂ |
ਕਿਸੇ ਥਾਂ ਤੋਂ ਡਿੱਗ ਪੈਂਦੇ , ਹੁੰਦਾ ਸਾਨੂੰ ਨਾ ਮਲਾਲ
ਅਫਸੋਸ ਹੈ ਕਿ ਇਹ ਸਾਨੂੰ ,ਇਖਲਾਕ ਤੋਂ ਗਿਰੇ ਹਾਂ |
ਸਾਨੂੰ ਝੁੱਗੀਆਂ ਤੇ ਮਾਣ, ਤੈਨੂੰ ਮਹਿਲਾਂ ਤੇ ਗਰੂਰ ,
ਤੁਸੀਂ ਆਪਣੇ ਹੋ ਘਰ , ਅਸੀਂ ਆਪਣੇ ਘਰੇ ਹਾਂ |
ਉੰਝ ਆਖਦੇ ਹਾਂ ਅਸੀਂ , ਧੀਆਂ ਪੁੱਤਰਾਂ ਸਮਾਨ,
ਅਸੀਂ ਕਰਾਉਣ ਲਈ ਸਕੈਨ, ਹਸਪਤਾਲ ਨੂੰ ਤੁਰੇ ਹਾਂ |
ਚਿੱਟੇ ਵਾਲਾਂ ਦੀ ਤੇ ਨਾਹੀਂ ,ਕੋਈ ਉਮਰਾਂ ਦੀ ਸੰਗ ,
ਅਸੀਂ ਭੈੜਿਆਂ ਤੋਂ ਭੈੜੇ , ਅਸੀਂ ਬੁਰੇ ਤੋਂ ਬੁਰੇ ਹਾਂ |
ਸੋਚਾਂ ਬਦਲੋ, ਬਣਾਈ ਰੱਖੋ ਸਦਾ ਸੁਰਤਾਲ ,
ਕਿਸੇ ਸੁਣਨਾ ਨਹੀਂ ਸਾਨੂੰ , ਜੇ ਅਸੀਂ ਬੇਸੁਰੇ ਹਾਂ………….

ਰਵੀ ਦੀਪ

Ravi Deep

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *