ਕੀ ਰਿਸ਼ਤਾ ਏ


ਕੀ ਰਿਸ਼ਤਾ ਏ
ਤੇਰਾ ਤੇ ਮੇਰਾ
ਦੋਸਤੀ …. ਨਹੀ !!
ਤੂੰ ਤਾਂ ਦੋਸਤ ਤੋਂ ਵੱਧਕੇ ਏ ਮੇਰੇ ਲਈ
ਹੋ ਸਕਦਾ ਇਸ ਰਿਸ਼ਤੇ ਨੂੰ
ਕਦੀ ਕੋਈ ਨਾਮ ਨਾ ਮਿਲੇ
ਪਰ ਉਮਰਾਂ ਦੀ ਸਾਂਝ ਜੇਹੀ ਪੈ ਗਈ ਏ
ਚੰਗਾ ਲਗਦਾ ਤੇਰੇ ਨਾਲ ਗੱਲਾਂ ਕਰਨਾ
ਤੇਰਾ ਮੇਰੀਆਂ ਗਲਤੀਆਂ ਦੱਸਣਾ
ਕਿੰਨਾ ਹੱਕ ਜਿਤਾ ਦਿੰਦੀ ਹਾਂ ਮੈਂ ਤੇਰੇ ‘ਤੇ
ਤੇ ਤੂੰ ਉਲਝ ਜਾਂਦਾ ਏ ਮੇਰੀਆਂ ਗੱਲਾਂ ਚ
ਕਦੀ ਕਦਾਈ ਮੈਨੂੰ ‘ਪਾਗਲ’ ਵੀ ਕਹਿੰਦਾ ਹੋਵੇਗਾ
ਪਰ ਮੈੰ ਇੰਝ ਹੀ ਹਾਂ
ਕਮਲੀ ਜੇਹੀ ..ਝੱਲੀਆਂ ਗੱਲਾਂ ਕਰਨ ਵਾਲੀ
ਪਰ ਵਾਅਦਾ ਜੇ ਤੇਰੇ ਨਾਲ ਸਾਂਝ ਪੈ ਈ ਗਈ ਏ
ਕਦੀ ਤੋੜਾਂਗੀ ਨਹੀ
ਰਿਸ਼ਤਿਆਂ ਨੂੰ ਨਾਮ ਦੇਣਾ ਮੇਰੇ ਲਈ ਕੋਈ ਮਾਇਨੇ ਨਹੀ ਰੱਖਦਾ
– ਬਰਾੜ ਜੱਸੀ

ßrar Jessy

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *