ਮਸਾਂ-ਮਸਾਂ ਖਿੜੀਆਂ ਸੀ


ਮਸਾਂ-ਮਸਾਂ ਖਿੜੀਆਂ ਸੀ ਫੁੱਲ ਪੱਤੀਆਂ,
ਪੱਤੀ-ਪੱਤੀ ਕਰ ਗਈਆਂ ਹਵਾਵਾਂ ਤੱਤੀਆਂ।

ਕੁੱਲੀ ਵਿਚ ਉਗੇ ਦੇਖ ਸੋਨੇ ਰੰਗੇ ਫੁੱਲ,
ਸਿਰ ਚੜ੍ਹ-ਚੜ੍ਹ ਆਈਆਂ ਘਟਾਵਾਂ ਰੱਤੀਆਂ।

ਗੀਤ ਜਿਹੇ ਲੋਕ ਸੀ ਜੋ ਤਾਰਿਆਂ ਦੇ ਵਾਂਗ,
ਸੂਹੇ ਹਰਫ਼ਾਂ ਚ ਉਨ੍ਹਾਂ ਕਈ ਪੀੜਾਂ ਘੱਤੀਆਂ।

ਮਹਿਕ ਵਫ਼ਾਵਾਂ ਵਹਿਣ ਹੰਝੂਆਂ ਦੇ ਵਾਂਗ,
ਇਥੇ ਪੱਥਰਾਂ ਤੇ ਭਾਰੀ ਪੈਣ ਫੁੱਲ ਪੱਤੀਆਂ।
-ਸਿਮਰਨ

Simranjeet Sidhu

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *