ਧਰਤੀ ਦੇ ਸੀਨੇ ਅੰਦਰ


ਧਰਤੀ ਦੇ ਸੀਨੇ ਅੰਦਰ , ਗਰਕ ਜਦ ਆਸਮਾਂ ਹੋਇਆ
ਫਿਰ ਕਿਤੇ ਜਾ ਕੇ , ਖਲ਼ਕ ਤੇ ਮੇਰਾ ਨਾਂ ਹੋਇਆ

ਇਸ ਮੋੜ ਤੇ ਆ ਕੇ ਕਿਉਂ , ਹੈ ਖ਼ਾਕ ਬਣਗੀ ਜ਼ਿੰਦਗੀ
ਇਸ ਮੋੜ ਤੇ ਅਾ ਕੇ ਕਿਉਂ , ਦਿਲ ਦਾ ਧੂੰਅਾਂ ਹੋਇਆ

ਯਾਦ ਤੇਰੀ ਅੱਜ ਦਿਲ ਉੁੱਤੇ , ਕੈਸਾ ਅਸਰ ਕਰ ਗਈ
ਕਿ ਖ਼ੂਨ ਰਗਾਂ ਅੰਦਰ ਰੁਕ ਕੇ ਹੈ ਫਿਰ ਰਵਾਂ ਹੋਇਆ

ਸੋਚਿਆ ਸੀ ਮੁਹੱਬਤ ਮਿਲੇਗੀ ਜਾਂ ਕਯਾਮਤ ਤਾਂ ਖੜੀ ਹੈ
ਪਰ ਨਾ ਇਸ ਤਰਾਂ ਹੋਇਆ , ਨਾ ਉਸ ਤਰਾਂ ਹੋਇਆ

ਤੀਰ – ਏ – ਨਜ਼ਰ ਤਾਂ ਇੱਕ ਸੀ , ਦਿਲ ਵੀ ਇੱਕ ਸੀ ਪਰ
ਹਰ ਕਤਰੇ ਦੇ ਅੰਦਰ ਜ਼ਖ਼ਮ ਦਾ ਕਿਉਂ ਪੈਦਾ ਨਿਸ਼ਾਂ ਹੋਇਆ

ਖ਼ੁਦਾ ਬ਼ਖਸ਼ ਲਵੀਂ ਕਰਮ ਮੇਰੇ , ਤੇਰਾ ਅੰਦਾਜ਼-ਏ-ਦਸਤ ਹੈ
ਮੈਥੋਂ ਤਾਂ ਕੰਮ ਸਿਤਮ ਦਾ ਵੀ ਰਹਿਮ ਕਰ ਦਿਆਂ ਹੋਇਆ

ਬੇ-ਨੂਰੇ ਸ਼ਮਾਦਾਨ, ਸ਼ੋਖੀ ਹਵਾ ਦੀ , ਵਜਹ-ਏ-ਇਨਕਾਰ ਹੈ
ਪਰ ਪਰਵਾਨਾ ਆਵੇਗਾ ਜਰੂਰ ਜਦ ਜ਼ਿਕਰ-ਏ-ਸ਼ਮਾਂ ਹੋਇਆ

‘ਦੀਪ’ ਅੈਨਾ ਖੁ਼ਦਗਰਜ਼ ਨਹੀਂ , ਦੋਸਤਾਂ ਤੋ ਜੋ ਰਾਜ਼-ਏ-ਨਿਹਾਂ
ਗ਼ਮ – ਏ – ਲੋਅ ਜਰੂਰ ਦੱਸਾਗਾਂ , ਅਗਰ ਸਮਾਂ ਹੋਇਆ

—–ਸੁਖਦੀਪ

Sukhdeep Aujla


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *