ਆਦਿ – ਅੰਤ


ੳੁਸ ਨੇ ਕਿਹਾ

ਤੂੰ ਛੱਡ ਸਕਦੈਂ ਮੈਨੂੰ ?

ਮੇਰੀ ਖੁਸ਼ੀ ਲਈ !
______________

ਮੈਂ ਕੁਝ ਨਹੀਂ ਕਿਹਾ

ਬਸ ਨਜਰ ਨੀਵੀਂ ਕੀਤੀ

ਮਨ ਨੇ ਕਿਹਾ

* ਸਵੀਕਾਰ ਹੈ *
______________

ਉਦੋਂ ਹੀ ਮੈਂ ਸੁਣਿਆਂ

* ਜਾ ਤੈਨੂੰ ਵਰ ਹੈ

ਹੁਣ ਤੂੰ ਜੋ ਵੀ ਲਿਖੇਂਗਾ

ਕਵਿਤਾ ਹੋਵੇਗਾ *
______________

* ਤੇ ਉਹ ਚਲੀ ਗਈ

ਮੈਂ ਵਾਪਸ ਆ ਗਿਆ ਹਾਂ
______________

~ ਸੂਹੇ ਅੱਖਰ ~

Soohe Akhar

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *