ਜਦ ਸੱਜਣ ਨੇੜੇ ਆਵੇ


ਜਦ ਸੱਜਣ ਜੀ ਨੇੜੇ ਆਵੇ,
ਭੀੜ-ਭੜੱਕੇ ਪਰਾਂ ਹਟਾਵੇ,
ਕੋਲ ਪਏ ਦੇ ਸਿਫਤਾਂ-ਸੋਹਲੇ,
ਕੀ ਕੋਈ ਦੱਸੇ, ਕੀ ਕੋਈ ਗਾਵੇ,
.
ਮੀਟੀ ਅੱਖ ਨਾ ਖੋਲਣ ਦੇਵੇ,
ਗੁੰਮੀ ਜਿੰਦ ਨਾ ਟੋਲਣ ਦੇਵੇ,
ਜੋ ਗੱਲਾਂ ਬੱਸ ਮੈਨੂੰ ਦੱਸੀਆਂ,
ਹੋਰ ਕਿਤੇ ਨਾ ਬੋਲਣ ਦੇਵੇ,
.
ਮੈਂ ਕੀ ਜਾਣਾ ਬਰਕਤ ਓਹਦੀ,
ਇਕ ਅਵੱਲੀ ਹਰਕਤ ਓਹਦੀ,
ਸਾਕ-ਸਬੰਧੀ, ਮਾਲ ਖਜ਼ਾਨੇ,
ਬੇ-ਲੋੜੇ ਤੇ ਵਾਧੂ ਕਰ ਗਈ,
ਸਾਂਭੇ ਦਿਲ ਬੇਕਾਬੂ ਕਰ ਗਈ,
ਸੱਜਣ ਦੀ ਚੁੱਪ ਜਾਦੂ ਕਰ ਗਈ……..

@ ਬਾਬਾ ਬੇਲੀ, 2016

Baba Beli (ਬਾਬਾ ਬੇਲੀ)

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *