ਬਚਪਨ ਦੇ ਫੁੱਟਦੇ ਲਫ਼ਜ਼ਾਂ ਤੋਂ


ਬਚਪਨ ਦੇ
ਫੁੱਟਦੇ ਲਫ਼ਜ਼ਾਂ ਤੋਂ
ਜਵਾਨੀ ਦੇ
ਉੱਡਦੇ ਖ਼ਿਆਲ ਤੱਕ-

ਉੱਠਦੇ,ਥਿੜਕਦੇ
ਕਦਮਾਂ ਤੋਂ
ਖਿੱੜੀ ਦੁਪਹਿਰੀ
ਆਸ ਤੱਕ-

ਮੇਰੀ ‘ਹੁਣ’ ਦੀ
ਨਿੱਘੀ ਚੁੱਪ ਤੋਂ
ਉਮਰਾਂ ਤੱਕ ਦੀ
ਸਾਰ ਤੱਕ-

ਬਾਰਿਸ਼ ਦੇ
ਸਿਲ੍ਹੇ ਬੋਲਾਂ ਤੋਂ
ਸਰਦ ਹਵਾ ਦੀ
ਠਾਰ ਤੱਕ-

ਬਹੁਤੀ ਰੰਜ਼ਿਸ਼
ਬਹੁਤੀ ਸਾਂਝ
ਰਿਹਾ ਨਾਲ
ਬਹੁਤ ਹੀ ਵਾਸਤਾ
ਐਵੇਂ ਨਹੀਓਂ
ਟਪਕਦਾ
ਅੱਖਾਂ ‘ਚੋ
‘ਕੌੜੇ ਸੱਚ’ ਦਾ
ਹਾਦਸਾ-

ਮੇਰੇ ਦਿਲ ਦੀ
ਮੇਰੀ ਮੁਹੱਬਤ ਦੀ
ਰਹੀ ਕੋਈ ਇਕ
#ਪਰਵਾਜ਼ ਨਹੀਂ…..-

ਉਂਝ ਤਾਂ
ਨਾਲ ਪਰਿੰਦਿਆਂ ਮੇਰੀ
ਕੋਈ
ਇਕ #ਸਾਂਝ ਨਹੀਂ…..!!
-ਸਿਮਰਨ

Simranjeet Sidhu


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *