ਪਿਛੋਕੜ- Past


ਜ਼ਿੰਦਗੀ ਤੇਜ਼ ਰਫਤਾਰ ਸੀ ਚਲੀ ਗਈ
ਅਸੀਂ ਖੜੇ ਖਲੋਤੇ ਰਹਿ ਗਏ

ਇੱਕ ਆਸ ਸੀ ਮਨ ਵਿੱਚ ਖੌਰੇ
ਕੀਤੀ ਉਡੀਕ ਦੀ ਕਦਰ ਈ ਪੈ ਜਾਏ

ਇਹ ਜ਼ਿੰਦ ਦਾ ਕੀ ਵਿਸਾਹ
ਕਦੋਂ ਕਿਹੜੇ ਮੋੜ ਤੇ ਲੈ ਜਾਏ

ਜਾਂ ਰੱਬਾ ਮੈਂ ਇਸ ਯੁੱਗ ਨਾਲ ਢਲ ਜਾ
ਜਾਂ ਪਿਛੋਕੜ ਮਨ ਮੇਰੇ ਤੋਂ ਲਹਿ ਜਾਏ

ਅੱਜ ਵਰਤਮਾਨ ਦਾ ਨਤੀਜਾ ਜੋ ਵੀ ਹੋਵੇ
ਪਰ ਭਵਿੱਖ ਭੂਤ ਨਾਲ ਨਾ ਖਹਿ ਜਾਏ

ada

ਕਾਸ਼! ਮੈਂ ਇਹ ਨੀ ਉਹ ਕਰਦਾ
ਮਨ ਵਿੱਚ ਸ਼ੰਸ਼ਾ ਨਾ ਕੋਈ ਰਹਿ ਜਾਏ

ਜੋ ਕਰਨਾ ‘ਅਮਨ ਸਿੰਹਾਂ’ ਅੱਜ ਈ ਕਰਲੇ
ਕੱਲ ਦੀ ਉਡੀਕ ਈ ਨਾ ਲੈ ਕੇ ਬਹਿ ਜਾਏ

ਜੋ ਕੋਲ ਹੋਵੇ ਉਹਦੇ ਨਾਲ ਖੁਸ਼ ਹੋਵਾਂ
ਐਸਾ ਸਬਰ ਮੇਰੇ ਪੱਲੇ ਪੈ ਜਾਏ

ਲੰਘ ਗਈ ਦਾ ਪਛਤਾਵਾ ਨਾ ਹੋਏ
ਚੱਲ ਰਹੀ ਦਾ ਦਿਖਾਵਾ ਨਾ ਹੋਏ

‘ਤੇਜਿੰਦਰਪਾਲ’ ਕਰ ਹਿੰਮਤ ਤੇ ਸਰ ਕਰ ਲੈ ਮੰਜ਼ਿਲਾਂ
ਕਿਤੇ ਆਉਣ ਵਾਲੀ ਫੋਕਾ ਛਲਾਵਾ ਨਾ ਹੋਏ

~ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ


Author: Shelly Buall

Please come over here to read, view and listen to his collections.

1 thought on “ਪਿਛੋਕੜ- Past”

Leave a Reply

Your email address will not be published. Required fields are marked *

Please Enter the Captcha *