ਫਿੱਕ


ਰੂਹਾਂ ਦੀ ਗੱਲ ਅਕਸਰ ਜਿਸਮਾਂ ਤੇ ਆ ਕੇ ਰੁਕ ਜਾਂਦੀ
ਕਿਉਂ ਜੁ ਸਮਾਜ ਨਾਮ ਦਾ ਕਲਬੂਤ ਪਿੱਛਾ ਨਹੀਂ ਛੱਡਦਾ
ਅਕਸਰ ਹੀ ਸੂਹੇ ਲਾਲ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਨੇ
ਕਿਸੇ ਬਾਂਝ ਔਰਤ ਦੀ ਪਤੀ ਨਾਲ ਰੂਹਾਂ ਦੀ ਸਾਂਝ ਓਦੋ ਬੇਮਾਇਨੇ ਹੋ ਜਾਂਦੀ ਹੈ
ਜਦ ਉਹਦੀ ਸੱਸ ਹਰ ਦਿਨ ਉਹਨੂੰ ਤਾਹਨਿਆਂ ਦੇ ਭੱਠ ਚ ਝੋਕ ਝੋਕ ਕਹਿੰਦੀ ਹੈ,
“ਨੀ ਡੈਣੇ ਛੱਡ ਦੇ ਖਹਿੜਾ ਮੇਰੇ ਪੁੱਤ ਦਾ,ਵੱਧ ਜਾਣ ਦੇ ਵੰਸ਼ ਸਾਡਾ ਵੀ”
ਤੇ ਪਤੀ ਵੀ ਬਾਪ ਦੇ ਮੱਥੇ ਦੀਆਂ ਤਿਉਂੜੀਆਂ ਭੰਨਣ ਲਈ
ਕਦੀ ਕਦੀ ਰੂਹਾਂ ਦੀ ਸਾਂਝ ਨੂੰ ਨਿਕਾਰਣ ਦੀ ਕੋਸ਼ਿਸ਼ ਕਰਦਾ ਹੈ
ਤੇ ਉਹ ਬਾਂਝ ਔਰਤ ਹਰ ਦਿਨ ਅੰਦਰੋਂ ਅੰਦਰ ਮਰਦੀ ਹੈ
ਹਾਂ ਏਹੀ ਤਾਂ ਹੈ ਸਾਡਾ ਸਮਾਜ
ਜੋ ਸਾਂਨੂੰ ਦੱਸਦਾ ਹੈ ਕਿ ਕਿ ਗ਼ਲਤ ਹੈ ਕੀ ਸਹੀ
ਕਿਉਂ ਕਿ ਸਾਡੇ ਖੁਦ ਦੀ ਸੋਚਣ ਸ਼ਕਤੀ ਜੰਗਲੀ ਗਈ ਹੈ
ਅਸੀਂ ਕਿਤਾਬਾਂ ਪੜ੍ਹ ਵਿਦਵਾਨ ਬਣ ਜਾਈਏ
ਪਰ ਇਹ ਸਮਾਜ ਸਾਡੀ ਧੌਣ ਦੇ ਚਿਪਕਿਆ ਰਹਿੰਦਾ ਹੈ
ਨਾ ਚਾਹੁੰਦੇ ਵੀ ਅਸੀਂ ਸਮਾਜ ਦੀ ਗੁਲਾਮੀ ਕਰਦੇ ਹਾਂ
ਬੱਸ ਏਹੀ ਦੁਖਾਂਤ ਏ ਸਾਡਾ …

~Brar Jessy

 


Leave a Reply

Your email address will not be published. Required fields are marked *

Please Enter the Captcha *