ਹਾਅ ਦਾ ਨਾਅਰਾ


ਉਹ ਜ਼ੁਲਮ ਨੂੰ ਗਿਆ ਪਿੰਡੇ ਤੇ ਢੋਈ
ਕਰ ਕੁਝ ਨੀ ਸੀ ਸਕਦਾ ਜਾਵੇ ਉਚੀ ਉਚੀ ਰੋਈ
ਤੱਕ ਤੱਕ ਉਹਨੂੰ ਸਭ ਲੰਘਦੇ ਉਹਦੀ ਸਾਰ ਨਾ ਲਵੇ ਕੋਈ
ਜਾਵੇ ਜਿਵੇਂ ਇਨਸਾਨੀਅਤ ਇੱਥੇ ਸਭ ਵਿੱਚ ਸੋਈ

 
ਮੈਂ ਵੀ ਉਸੇ ਰਸਤੇ ਦਿਨ ਢਲੇ ਘਰ ਨੂੰ ਪਰਤਾ
ਦੇਖ ਉਹਨੂੰ ਮੈਂ ਖਲੋਇਆ ਉਹ ਖੋਲੇ ਜਿੰਦਗੀ ਦੀਆਂ ਪਰਤਾਂ
ਦੱਸੋ ਯਾਰੋ ! ਕੀ ਮੈਂ ਗੁਨਾਹ ਇਹ ਕਰਤਾ
ਹਾਅ ਦਾ ਨਾਅਰਾ ਜੇ ਉਹਦੇ ਹੱਕ ‘ਚ ਕਰਤਾ

 
ਸਭ ਕਹਿਣ ਇਹ ਤੂੰ ਕੀ ਕੀਤਾ ਭਾਈ
ਤਾਨਾਸ਼ਾਹੀ ਵਿਰੁੱਧ ਕਿਉਂ ਆਵਾਜ਼ ਉਠਾਈ
ਗੱਲ ਸਭ ਪਾਸੇ ਇੰਝ ਫੈਲੀ ਜਿਉਂ ਅੱਗ ਜੰਗਲ ਵਿੱਚ ਲਾਈ
ਮਰੀਆਂ ਜਮੀਰਾਂ ਵਾਲੇ ਆਖਣ ਤੂੰ ਤੌਹੀਨ ਏ ਕਮਾਈ

 
ਕਿਹਾ ਮੈਂ ਵੀ ਇਨ੍ਹੇ ਹੱਕ ਆਪਣਾ ਮੰਗਿਆ
ਉਹ ਕਹਿਣ ਸਾਡੇ ਮੂਹਰੇ ਕਿੰਝ ਖੰਘਿਆ
ਅਣਗੌਲਿਆ ਕਰ ਕਿਉਂ ਤੂੰ ਨਹੀਂ ਲੰਘਿਆ
ਤੂੰ ਵੀ ਜਾਵੇਗਾ ਇਹਦੇ ਸੰਗ ਟੰਗਿਆ

site

ਬਿਟਰ ਬਿਟਰ ਸਭ ਮੈਨੰ ਝਾਕਣ
ਉਹ ਨਹੀਂ ਜਾਪੇ ਜਿੰਦ ਮੇਰੀ ਪਾਪਣ
ਮੇਰੇ ਵਿਰੁੱਧ ਲੱਗੇ ਸਾਰੇ ਰਾਗ ਅਲਾਪਣ
ਚੰਗੇ ਕੰਮ ਤੱਕੇ ਨਾ ਕੋਈ ਐਬ ਮੇਰੇ ਸਭ ਲੱਗੇ ਮਾਪਣ

 
ਹੁਣ ਜ਼ੁਲਮਾਂ ਦੀ ਤੁਸੀਂ ਅਖੀਰ ਕਰ ਦਿਉ
ਜਿੰਦ ਮੇਰੀ ਲੀਰੋ ਲੀਰ ਕਰ ਦਿਉ
ਨਿਸ਼ਾਨੇ ਤੋਂ ਖੁੰਝਿਆ ਤੀਰ ਕਰ ਦਿਉ
ਪਰ ਮੇਰੇ ਹਿੱਸੇ ਸੱਚ ਦਾ ਪੀਰ ਕਰ ਦਿਉ

 
ਉਏ ਕੋਈ ਤਾਂ ਇੱਥੇ ਇਨਸਾਫ ਦੇਵੇ
ਕਚਿਹਰੀ ਨਹੀਂ ਤਾਂ ਰੱਬ ਆਪ ਦੇਵੇ
ਮੇਰੇ ਹਿੱਸੇ ਮੇਰੇ ਪਾਪ ਦੇਵੇ
ਜਾਂ ਇਸ ਜਿੰਦ ਨੂੰ ਕਰ ਹੁਣ ਰਾਖ ਦੇਵੇ

 
ਪਰ …
ਮੈਨੂੰ ਮੁਕਾ ਕੇ ਇਦਾਂ ਗੱਲ ਨੀ ਬਣਨੀ
ਮੈਂ ਮਰ ਜਾਉ ਮੇਰੀ ਸੋਚ ਨੀ ਮਰਨੀ
ਹੁਣ ਕੁਫਰ ਭਾਵੇਂ ਲੱਖ ਤੋਲੋ ਇੱਕ ਦਿਨ ਪੈਣੀ ਕੀਮਤ ਭਰਨੀ
ਜ਼ੁਲਮ ਦੀ ਰਾਤ ਭਾਵੇਂ ਹੋਵੇ ਸੰਘਣੀ ਸੱਚੀ ਪ੍ਰਭਾਤ ਤਾਂ ਚੜ੍ਹਨੀ ਈ ਚੜ੍ਹਨੀ

 
ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

®1 ਅਗਸਤ 2016®


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *