ਪਿਆਰਾ ਅਹਿਸਾਸ ਮਾਂ ਦਾ

ਜਦ ਮੈਂ ਨਿੱਕੀ ਜੇਹੀ ਹੁੰਦੀ ਸੀ
ਤਾਂ ਮੈਂ ਪੰਘੂੜੇ ਵਰਗੀ ਮੰਜੀ ‘ਚ ਪਈ ਛੱਤ ਦੇ ਬਾਲਿਆਂ ਨੂੰ ਦੇਖਦੀ ਰਹਿੰਦੀ
ਮਾਂ ਸਾਰਾ ਦਿਨ ਕੰਮ ਕਰਦੀ ਤੇ ਲੋਰੀਆਂ ਦੇਣ ਦੀ ਕਿੱਥੇ ਵੇਹਲ ਸੀ ਉਸ ਕੋਲ
ਰਾਤ ਨੂੰ ਜਦ ਓਹ ਕੰਮ ਧੰਦਾ ਕਰ ਮੈਨੂੰ ਆ ਚੁੱਕਦੀ
ਤਾਂ ਉਸਦੇ ਸ਼ੌਲ ‘ਚੋ ਆਉਂਦੀ ਗੋਹੇ ਦੀ ਬਦਬੂ ਮੈਨੂੰ ਖੁਸ਼ਬੂ ਲੱਗਦੀ
ਤੇ ਫਿਰ ਸਾਰੀ ਰਾਤ ਓਹਦੇ ਸਾਹਾਂ ਦਾ ਨਿੱਘ ਮੈਨੂੰ ਮਹਿਸੂਸ ਹੁੰਦਾ
ਤੜਕਸਾਰ ਜਦ ਮਾਂ ਮੈਨੂੰ ਇਕੱਲੀ ਛੱਡ ਉੱਠਦੀ ਤਾਂ ਮੈਨੂੰ ਲੱਗਦਾ ਸੀ ਕਿ ਕੁਛ ਖੁੱਸ ਗਿਆ ਏ
ਰੋਂਦੀ,ਵਿਲਕਦੀ ਨੂੰ ਦਾਦੀ ਚੁੱਪ ਕਰਾਉਂਦੀ
ਪਰ ਕਿੱਥੇ ਚੁੱਪ ਹੁੰਦੀ ਕਿਉਂਕਿ ਮੈਨੂੰ ਮੇਰੀ ਮਾਂ ਦੀ ਖੁਸ਼ਬੋ ਲੈਣ ਦੀ ਆਦਤ ਸੀ
ਮਾਂ ਮੱਝ ਚੋਅ ਕੇ ਮੈਨੂੰ ਭੱਜ ਕੇ ਆ ਚੁੱਕਦੀ
ਤੇ ਓਹ ਇਤਰ ਵਰਗੀ ਫੇਰ ਮੇਰੇ ਅੰਦਰ ਸਮੋ ਜਾਂਦੀ
ਕਿੰਨਾ ਪਿਆਰਾ ਅਹਿਸਾਸ ਹੁੰਦਾ ਮਾਂ ਦਾ
#ਜੱਸੀ !

ßrar Jessy