ਲੋਹੜੇ ਦੇ ਮੋਹ

ਮੈਂ ਕਵਿਤਾਵਾਂ ਲਿਖ ਤੇਰੇ ਲਈ ਪਿਆਰ ਇਜ਼ਹਾਰਦੀ ਹਾਂ
ਤੇ ਤੂੰ ਬਿਨ ਬੋਲਿਆ ਹੀ ਅੱਖਾਂ ਨਾਲ ਦੱਸ ਦਿੰਦਾ
ਕਿ ਏਹਨਾਂ ਅੱਖਾਂ ਨੂੰ ਸਭਤੋਂ ਵੱਧ ਮਹੁੱਬਤ ਮਾਂ ਤੇ ਮੇਰੇ ਨਾਲ ਏ
ਤੇਰੇ ਏਸ ਲੋਹੜੇ ਦੇ ਮੋਹ ਲਈ ਸ਼ੁਕਰਾਨੇ
#ਜੱਸੀ

ßrar Jessy

ਈਸਾ ਜਾਂ ਮਨਸੂਰ

ਤੁਸੀਂ ਕੋਸ਼ਿਸ਼ ਨਾ ਕਰਨਾ
ਈਸਾ ਜਾਂ ਮਨਸੂਰ ਬਣਨ ਦੀ
ਜਦੋਂ ਤੱਕ ਕਿ ਧੀ ਵਰਗਾ ਪਵਿੱਤਰ ਸ਼ਬਦ
ਤੁਹਾਡੀਆਂ ਅੱਖਾਂ ਵਿੱਚ ‘ਰੰਨ’ ਬਣਕੇ ਰੜਕਦਾ ਰਹੇ
ਤੁਸੀਂ ਬਿਲਕੁਲ ਕੋਸ਼ਿਸ਼ ਨਾ ਕਰਨਾ…
~ਸੂਹੇ ਅੱਖਰ

Soohe Akhar