ਲਗਦੈ ਗੱਲ ਸੁਣਾ ਗਏ ਸੱਜਣ

ਲਗਦੈ ਗੱਲ ਸੁਣਾ ਗਏ ਸੱਜਣ
ਕੁਝ ਕੁ ਬੁਰਾ ਮਨਾ ਗਏ ਸੱਜਣ
ਕੋਈ ਨੀ ਗਲ਼, ਲਾ ਲਵਾਂਗੇ
ਪਿਆਰ ਦੇ ਨਾਲ਼ ਮਨਾ ਲਵਾਂਗੇ
ਐਸਾ ਕੋਈ ਇਰਾਦਾ ਨਹੀਂ ਸੀ
ਤੋੜਨਾ ਕੋਈ ਵੀ ਵਾਦਾ ਨਹੀਂ ਸੀ
ਕੁਝ ਕੁ ਹੋ ਮਜਬੂਰੀਆਂ ਗਈਆਂ
ਕਈ ਗੱਲਾਂ ਨਾਂ ਪੂਰੀਆਂ ਗਈਆਂ
ਸੱਜਣਾਂ ਹੋ ਗਈ ਵੇ ਗੁਸਤਾਖ਼ੀ
ਕਵੵਾਂ ਹੁਣ ਕੁਝ ਹੋਰ ਕੀ ਬਾਕੀ
ਲਗਦੈ ਤੂੰ ਹੁਣ ਮੰਨ ਜਾਵੇਂਗਾ
ਅੱਜ ਨਹੀਂ ਤੇ ਕੱਲੵ ਜਾਵੇਂਗਾ
ਹਬੀਬ ਤੇਰਾ ਤੈਨੂੰ ਦਿਲ ਤੋਂ ਚਾਹੁੰਦਾ
ਏਸੇ ਲਈ ਹੈ ਵਾਸਤੇ ਪਾਉਂਦਾ
—- ਹਰਵਿੰਦਰ ਹਬੀਬ