ਮਾਂ ਦੀ ਮਹਾਨਤਾ

ਕਿਵੇਂ ਬਣਦੇ ਨੇ ਏਹ ਉੱਚੇ ਉੱਚੇ ਪੁਲ
ਕਿਵੇਂ ਐਨੀਆਂ ਲੰਮੀਆਂ ਸੜਕਾਂ ਦਾ ਨਿਰਮਾਣ ਹੋ ਜਾਂਦਾ
ਕਿੰਝ ਪਹਾੜਾਂ ਨੂੰ ਖੁਰਚ ਰਾਹ ਬਣਾ ਲੈਂਦਾ ਇਨਸਾਨ
ਕਿੰਨਾ ਔਖਾ ਜਿਹਾ ਕੰਮ ਹੋਊ
ਏਹ ਸਭ ਸੋਚਦਿਆਂ ਸੋਚਦਿਆਂ ਮਾਂ ਦਾ ਖਿਆਲ ਆਇਆ
ਖੂਨ ਸੀਂਚ ਇੱਕ ਸਰੀਰ ਅੰਦਰ ਹੋਰ ਸਰੀਰ ਬਣਾਉਣਾ ਆਸਾਨ ਤੇ ਨਹੀਂ ਹੁੰਦਾ
ਮਾਂ ਦੇ ਅੱਗੇ ਸਾਰੇ ਬੁੱਤਘਾੜੇ,ਚਿੱਤਰਕਾਰ ਛੋਟੇ ਲੱਗਦੇ ਨੇ
ਕਦੀ ਕਦੀ ਇੰਞ ਵੀ ਤਾਂ ਵਾਪਰਦਾ ਏ ਨਾ
ਮਾਂ ਜੋ ਵੀ ਉਸਾਰਦੀ ਏ ,ਚਿੱਤਰਕਾਰ ਓਸ ਨਮੂਨੇ ਨੂੰ ਦੇਖ ਰੰਗਾਂ ਨਾਲ ਖੇਡ ਪੇਟਿੰਗ ਬਣਾਉਂਦੇ ਹਨ
ਤੇ ਓਹੀ ਪੇਟਿੰਗ ਕਰੋੜਾਂ ਦੀ ਵਿਕਦੀ ਏ
ਮਾਂ ਮਹਾਨ ਏ ਪਰ ਏਹ ਆਪਣੀ ਮਹਾਨਤਾ ਦਾ ਢੰਢੋਰਾ ਨਹੀਂ ਪਿੱਟਦੀ

ßrar Jessy