ਵੇ ਸਾਡੇ ਸੁਪਨੇ ਲੰਮੀ ਚੁੱਪ ਜਿਹੇ ਪੋਹ ਮਾਘ ‘ਚ ਨਿਕਲਦੀ ਧੁੱਪ ਜਿਹੇ…

ਵੇ ਸਾਡੇ ਸੁਪਨੇ ਲੰਮੀ ਚੁੱਪ ਜਿਹੇ
ਪੋਹ ਮਾਘ ‘ਚ ਨਿਕਲਦੀ ਧੁੱਪ ਜਿਹੇ…
…………………………………………………………

ਮੈਨੂੰ ਚੰਗੈ ਲੱਗਦੈ ਤੇਰਾ ਓਵੇਂ ਫ਼ਿਕਰ ਕਰਨਾ
ਜਿਵੇਂ ਮੇਰੀ ਮਾਂ ਕਰਦੀ ਏ
…………………………………………………………

ਮੁਹੱਬਤ ਇਜ਼ਹਾਰਨ ਲਈ ਕੋਈ ਦਿਨ ਖਾਸ ਨਹੀ ਹੁੰਦਾ
ਮੈੰ ਤਾਂ ਹਰ ਸਾਹ ਬੱਸ ਤੇਰਾ ਈ ਨਾਮ ਲਿਆ ਏ
ਤੇ ਤੂੰ ਹਰ ਸਾਹ ਵਿਚਲੇ ਮੁਹੱਬਤ ਦੇ ਇਜ਼ਹਾਰ ਨੂੰ ਬੋਚਿਆ ਏ…
…………………………………………………………

ਜਿੰਦਗੀ ਨੂੰ ਗਹੁ ਨਾਲ ਤੱਕਿਆ
ਮਹੁੱਬਤ ਹੋਈ
ਤਾਂ ਓਹ ਸਹਿਜ ਮਤੇ ਆਖਦੀ ਏ
“ਮੈਂ ਤੇਰੀ ਅਮਾਨਤ ਹਾਂ ਤੇ ਕਿਸੇ ਹੋਰ ਨੂੰ ਮੇਰੇ ਹੱਕ ਨਾ ਸੌਂਪੀ”
…………………………………………………………

ਤੇਰੇ ਬਿਨਾਂ ਕਿੰਨੀ ਖਾਲੀ ਹਾਂ ਮੈਂ
ਤੇ ਤੂੰ ਆਖਦੈ ਕਿ ਮੈਂ ਤੇਰੀ ਪ੍ਰਵਾਹ ਨਹੀਂ ਕਰਦੀ
…………………………………………………………

ਵੇ ਮੇਰੀ ਜਿੰਦਗੀ ਦੀ ਮੀਢੀ
ਗੁੰਦ ਗਿਐ ਤੈਂ ਮੋਹ ਦੀਆਂ ਡੋਰਾਂ
…………………………………………………………

ਕਿੰਞ ਮੁਨਕਰ ਹੋਈਏ
ਤੈਂ ਹੀ ਤੇ ਵੱਲ ਸਿਖਾਇਆ
ਹਨੇਰਿਆਂ ਚੋਂ ਚਾਨਣ ਢੂੰਢਣ ਦਾ
…………………………………………………………

ਮੋਹ ਦੇ ਕੌਲਿਆਂ ਤੇ ਤੋਤੇ ਮੋਰ ਬਣਾਏ
ਵਿੱਚੇ ਵਿੱਚ ਲਿਖਿਆ ਤੇਰਾਂ ਨਾਂ ਸੱਜਣਾ
…………………………………………………………

ਮੇਰੇ ਹਾਸਿਆਂ ‘ਤੇ
ਮੋਹਰਾਂ ਤੇਰੇ ਪਿਆਰ ਦੀਆਂ
…………………………………………………………

ਸਾਹਾਂ ਨੂੰ ਮਹਿਕਾਉਣਾ, ਯਾਦ ਕਰ ਮੁਸਕਰਾਉਣਾ
ਏਹ ਸਭ ਤੂੰ ਤੇ ਝੋਲੀ ਪਾਇਆ
ਸੱਚੀ ਤੂੰ ਨਾ ਹੁੰਦਾ ਤਾਂ ਖਾਲੀਪਨ ਮੈਨੂੰ ਖਾ ਜਾਂਦਾ
…………………………………………………………

ਛੱਡ ਪਰ੍ਹੇ ਗੁੱਸਾ ਝੱਲਿਆ ਵੇ
ਵਿਹੜੇ ਦਿਲ ਦੇ ਵਸਣ ਵਾਲਿਆਂ ਵੇ
ਤੇਰੇ ਰੁੱਸਿਆ ਸਾਹ ਵੀ ਰੁੱਸ ਜਾਂਦੇ
…………………………………………………………

ਸੁਪਨਿਆਂ ਦੇ ਟੁੱਟੇ ਖੰਭਾਂ ਨੂੰ
ਇਕੱਠੇ ਕਰ ਬੋਝੇ ਪਾ ਲਿਆ
ਮੁਸਕਰਾਣ ਦਾ ਤਾਂ ਸਵਾਲ ਹੀ ਨਹੀਂ ਪੈਂਦਾ ਹੁੰਦਾ
…………………………………………………………

ਤੇਰੀ ਚੁੱਪ ਅੰਦਰ ਮੈਂ ਵੱਸਦੀ ਹਾਂ
ਤਾਹੀਂ ਤਾਂ ਤੂੰ ਕਦੀ ਕਦਾਈ ਇਕੱਲਾ ਬੈਠਾ ਮੁਸਕਰਾਉਂਦਾ ਰਹਿੰਦਾ ਏ
…………………………………………………………

ਭਾਵੇਂ ਮੇਰਾ ਜ਼ਿਕਰ ਤੇਰੀਆਂ ਕਵਿਤਾਵਾਂ ‘ਚ ਨਹੀਂ ਹੁੰਦਾ
ਪਰ ਮੈਨੂੰ ਪਤਾ ਤੂੰ ਹਰ ਵਖਤ ਮੈਨੂੰ ਆਪਣੇ ਕੋਲ ਮਹਿਸੂਸ ਕਰਦਾ
…………………………………………………………

ਮੈਂ ਤੈਨੂੰ ਰੱਬ ਮੰਨਿਆ
ਤੇ ਤੇਰੇ ਨਾਮ ਪਿੱਛੇ ਜੁੜ ਮੇਰਾ ਕੱਦ ਦੋ ਗੁਣਾ ਉੱਚਾ ਹੋ ਗਿਆ
ਸੱਚੀ ਏਹ ਕਿਸੇ ਕਰਾਮਾਤ ਤੋਂ ਘੱਟ ਨਹੀਂ
…………………………………………………………

ਤੇਰੇ ਉੱਤੋਂ ਕੁਰਬਾਨ ਜਿੰਦ ਮਾਹੀਆ,
ਗੁੱਸਾ ਕਾਹਨੂੰ ਵਿਖਾਵੇ,ਤੇਰੇ ਬਿਨਾਂ ਸਰਦਾ ਨਾ ਬਿੰਦ ਮਾਹੀਆ
…………………………………………………………

ਲਫ਼ਜ਼ਾਂ ਦਾ ਮਹੁੱਬਤ ਨਾਲ ਗਹਿਰਾ ਸੰਬੰਧ ਏ
ਹਰ ਲਫ਼ਜ਼ ਕਵਿਤਾ ਬਣ ਫੁੱਟਦਾ ਹੈ
…………………………………………………………

ਸਾਡੇ ਚਿੱਤ ਨਾ ਚੋਰ ਵੇ ਮਾਈਆ
ਤੇਰੇ ਨਾਲ ਰੂਹ ਪਰਨ੍ਹਾ ਬੈਠੇ
ਚੰਗਾ ਲੱਗੇ ਨਾ ਕੋਈ ਹੋਰ ਵੇ ਮਾਈਆ
…………………………………………………………
#brarjessy

ßrar Jessy

ਤੇਰੀ ਪ੍ਰਵਾਹ ਨਹੀਂ ਕਰਦੀ

ਤੇਰੇ ਬਿਨਾਂ ਕਿੰਨੀ ਖਾਲੀ ਹਾਂ ਮੈਂ
ਤੇ ਤੂੰ ਆਖਦੈ ਕਿ ਮੈਂ ਤੇਰੀ ਪ੍ਰਵਾਹ ਨਹੀਂ ਕਰਦੀ
#ਜੱਸੀ

ßrar Jessy