ਪੈਰ ਕਚਿਹਰੀ’ਚ

ਤਰੀਕਾਂ ਪੈੰਦੀਆਂ ਉਥੇ
ਕਲੰਡਰ ਛੋਟੇ ਪੈ ਜਾਂਦੇ
ਕੱਦ ਵੱਡੇ ਵੱਡਿਆਂ ਦੇ
ਉਥੇ ਬੌਨੇ ਰਹਿ ਜਾਂਦੇ
ਜੇ ਚਾਹੁੰਨੈਂ ਸ਼ਹਿਰ ਦੇ ਪ੍ਰਮੁੱਖ
ਚੋਰਾਂ ਨੂੰ ਤੱਕਣਾਂ
ਜਾ ਕੇ ਹਬੀਬ ਪੈਰ ਫੇਰ
ਕਚਿਹਰੀ ਚ’ ਰੱਖਣਾਂ!

ਰੁੱਸੇ ਖਾਬਾਂ ਨੂੰ

ਆਜਾ ਰੁੱਸੇ ਖਾਬਾਂ ਨੂੰ ਮਨਾਈਏ
ਭੁੱਲ ਸਾਰੇ ਗਿਲੇ ਸ਼ਿਲਵੇ
ਸੁਪਨਿਆਂ ਦੀਆਂ ਪੀਘਾਂ ਪਾਈਏ
ਹੱਸੀਏ ਖੇਡੀਏ, ਖ਼ਾਬਾਂ ਨੂੰ ਮਨਾ
ਫਿਰ ਸ਼ਾਮੀ ਘਰ ਪਰਤ ਆਈਏ….
#brarjessy

ßrar Jessy