ਕੋਈ ਕੱਢ ਕੇ ਰੁਮਾਲ ਦੇ ਜਾਵੀਂ

ਕੋਈ ਕੱਢ ਕੇ ਰੁਮਾਲ ਦੇ ਜਾਵੀਂ,
ਰੀਝਾਂ ਨੇ ਕੁੰਵਾਰੀਆਂ ਚੰਨਾ,
ਕੋਈ ਕੌਲ ਵਾਲਾ ਸਾਕ ਦੇ ਜਾਵੀਂ….
ਮੋਹ ਦਿਆਂ ਕੌਲਿਆਂ ਤੇ
ਮਿੱਟੀ ਪੋਚਾ ਸੰਗ ਦੀ,
ਕੰਨਾਂ ਦੀਆਂ ਵਾਲੀਆਂ ਨੂੰ
ਹਵਾ ਛੇੜ ਲੰਘਦੀ,
ਕੋਈ ਓਹਲਾ ਵੇ ਪਾਕ ਦੇ ਜਾਵੀਂ
ਕੋਈ ਕੌਲ ਵਾਲਾ ਸਾਕ ਦੇ ਜਾਵੀਂ….
ਮੋਹ ਦੀਆਂ ਕੌਲਿਆਂ ‘ਤੇ
ਵੇਲ ਚਾੜ੍ਹੀ ਆਸਾਂ ਦੀ,
ਪਾਜਾ ਫੇਰੀ ਦੀਦਿਆਂ ਚ
ਮਿਆਦ ਮੁੱਕੀ ਧਰਵਾਸਾਂ ਦੀ,
ਕੋਈ ਰੂਹ ਵਾਲਾ ਸਾਜ ਦੇ ਜਾਵੀ
ਰੀਝਾਂ ਨੇ ਕਵਾਰੀਆਂ ਚੰਨਾ
ਕੋਈ ਕੌਲ ਵਾਲਾ ਵਾਕ ਦੇ ਜਾਵੀਂ….
#ਜੱਸੀ #brarjessy #love

ßrar Jessy