ਸੱਚੀ ਹੁਣ ਸਮਾਂ ਕਿੰਨਾ ਬਦਲ ਗਿਆ ਏ

ਨਿੱਕੇ ਹੁੰਦਿਆਂ ਮੈਨੂੰ ਕੋਠੇ ਤੇ ਚੜ੍ਹਨ ਦਾ ਬਹੁਤ ਚਾਅ ਜਿਹਾ ਹੁੰਦਾ ਸੀ ਤੇ ਜਦ ਕਦੀ ਬਾਪੂ ਜੀ ਨੇ ਝੋਨੇ ਜਾਂ ਕਣਕ ਦੀ ਰਾਖੀ ਮੰਡੀ ਬੈਠਣਾ ਤਾਂ ਸਾਡੇ ਜੁਆਂਕਾਂ ਦੇ ਦਿਲ ‘ਚ ਲੱਡੂ ਫੁੱਟਦੇ ਸੀ ਕਿ ਕੋਠੇ ਤੇ ਖੇਡਾਂਗੇ ਬਾਪੂ ਦੇ ਮੰਡੀ ਜਾਣ ਮਗਰੋਂ
ਬਾਪੂ ਘਰ ਦਾ ਬੂਹਾ ਟੱਪਦੇ ਤਾਂ ਅਸੀਂ ਸਾਰੇ ਪੰਜੇ ਛੀਹੇ ਟਪੂਸੀਆਂ ਮਾਰ ਕੋਠੇ ਤੇ ਚੜ੍ਹ ਜਾਂਦੇ ਤੇ ਬੇਬੇ ਧਮਕੀਆਂ ਜੇਹੀਆਂ ਦਿੰਦੀ ਰਹਿੰਦੀ ਕਿ ਆਜੋ ਥੱਲੇ ,ਨਹੀਂ ਤਾਂ ਥੋਡੇ ਬਾਪੂ ਨੂੰ ਦੱਸੂ ,,,, ਸਾਨੂੰ ਕੁੜੀਆਂ ਨੂੰ ਕਹਿੰਦੀ ਕਿ ਮੁਟਿਆਰਾਂ ਸਾਰੀਆਂ ਕੋਠੇ ਤੇ ਨੱਚਦੀਆਂ ਕੀ ਸੋਹਣੀਆਂ ਲੱਗਦੀਆਂ (ਭਾਵੇਂ ਕਿ ਉਦੋਂ ਅਸੀਂ ਤਿੰਨ ਜਾਣੀਆਂ ਦੂਜੀ ਜਮਾਤ ‘ਚ ਤੇ ਦੋ ਜਾਣੀਆਂ ਚੌਥੀ ਪੜਦੀਆਂ ਸੀ ਪਰ ਬੇਬੇ ਨੂੰ ਮੁਟਿਆਰਾਂ ਲੱਗਦੀਆਂ ਸੀ ) ਹੁਣ ਬਾਪੂ ਜੀ ਸਾਡੇ ‘ਚ ਨਹੀਂ ਹਨ ਤੇ ਕੋਠੇ ਤੇ ਚੜ੍ਹਨ ਦਾ ਚਾਅ ਵੀ ਮਰ ਗਿਆ ਏ ਕਿਉਂਕਿ ਸੱਚੀ ਮੁੱਚੀ ਮੁਟਿਆਰਾਂ ਹੋ ਗਈਆਂ ਤੇ ਕੰਮ ਧੰਦਿਆਂ ਤੋਂ ਹੀ ਵਿਹਲ ਨਹੀਂ ਮਿਲਦੀ

ਮਹਿਤਾਬ ਹੁਣ ਜਦ ਕਦੀ ਵੀਰਦਾ ਏ ਤਾਂ ਪਾਪਾ ਕੋਠੇ ਤੇ ਲੈ ਜਾਂਦੇ ਨੇ ਤੇ ਓਹ ਚੁੱਪ ਹੋ ਜਾਂਦਾ ,,,ਸੱਚੀ ਹੁਣ ਸਮਾਂ ਕਿੰਨਾ ਬਦਲ ਗਿਆ ਏ
#ਜੱਸੀ #ਮਹਿਤਾਬ