ਬੱਸ ਏਹੀ ਫ਼ਰਕ ਸੀ

ਜਦ ਓਹ ਮਿਲੇ
ਤਾਂ ਓਹ ਉਂਗਲ ‘ਚੋ ਮੁੰਦਰੀ ਖਿਸਕਾ ਕੇ ਬੋਲੀ,
“ਲੈ ਦੇਖੀ ਮੁੰਦਰੀ ਦਾ ਦਾਗ ਪੈ ਗਿਆ ”
ਤਾਂ ਓਹ ਆਵਦੇ ਹੱਥਾਂ ਦੀ ਕਿੱਕਲੀ ਖੋਲਦੈ
ਤੇ ਮੁੰਦਰੀ ਨੂੰ ਉਂਗਲ ‘ਚੋ ਖਿਸਕਾਉਂਦਾ ਕਹਿੰਦੈ,
“ਹਮਮ,ਨਿਸ਼ਾਨ ਤਾਂ ਮੇਰੇ ਵੀ ਪਿਆਰ ਨਿਸ਼ਾਨੀ ਦਾ ਪੈ ਗਿਐ ”
ਬੱਸ ਏਹੀ ਫ਼ਰਕ ਸੀ ਓਨਾਂ ਦੋਨਾਂ ‘ਚ ….
#brarjessy

ßrar Jessy