ਮੇਰਾ ਬਚਪਨ ਤੇਰੇ ਨਾਲ ਬੀਤਦਾ

ਕਿੰਨਾ ਚੰਗਾ ਹੁੰਦਾ ਨਾ
ਮੇਰਾ ਬਚਪਨ ਤੇਰੇ ਨਾਲ ਬੀਤਦਾ
ਆਪਾਂ ਡੱਬਾ ਡੀਕਰੀ ਖੇਡਦੇ
ਤੇ ਮੈਂ ਐਵੇ ਈ ਜਿੱਦ ਕਰ
ਖਾਨਿਆਂ ਤੇ ਕਾਟੇ ਮਾਰ ਆਪਣੇ ਬਣਾ ਲੈਂਦੀ
ਤੂੰ ਕੁਝ ਨਾ ਬੋਲਦਾ
ਲੁਕਣ ਮੀਚੀ ਖੇਡਦੇ
ਤੂੰ ਲੁਕਦਾ,ਮੈਂ ਲੱਭਦੀ
ਲੱਭ ਜਾਣ ਤੇ ਤਾੜੀ ਮਾਰ ਹੱਸਦੀ
ਮੇਰੇ ਲਈ ਤੂੰ ਗੀਟੇ ਬਣਾ ਕੇ ਦਿੰਦਾ
ਆਪਾਂ ਘਰ ਘਰ ਖੇਡਦੇ
ਐਵੇ ਮੁੱਚੀ ਤੂੰ ਮੇਰਾ ਲਾੜਾ ਬਣ
ਟੌਫੀ ਦੇ ਪੰਨੇ ਦੀ ਮੁੰਦਰੀ ਬਣਾ
ਮੇਰੀ ਉਂਗਲੀ ਪਾਉਦਾ
ਮੈੰ ਤੇਰੇ ਲਈ ਖਾਣਾ ਬਣਾਉਂਦੀ
ਤੂੰ ਐਵੇਂ ਮੁੱਚੀ ਖਾਂਦਾ ਤੇ ਕਹਿੰਦਾ
ਖਾਣਾ ਬਹੁਤ ਸਵਾਦ ਬਣਾਉਂਦੀ ਏ ਤੂੰ
ਮੈੰ ਸ਼ਰਮਾ ਜਾਂਦੀ
ਫਿਰ ਕਿਸੇ ਲੱਕੜ ਦੇ ਖੁੰਡ ਨੂੰ
ਮੋਟਰ ਸਾਈਕਲ ਬਣਾ ਤੂੰ ਮੈਨੂੰ ਆਵਾਜ਼ ਦਿੰਦਾ
ਚੱਲ ,ਜੱਸੀਏ ! ਆਜਾ ਹੁਣ ਤੈਨੂੰ ਤੇਰੇ ਪੇਕੀ ਮਿਲਾ ਲਿਆਵਾਂ
ਮੈੰ ਚਾਈਂ ਚਾਈਂ ਤੇਰੇ ਪਿੱਛੇ ਬਹਿ ਜਾਂਦੀ…
ਕਿੰਨਾ ਚੰਗਾ ਹੁੰਦਾ ਨਾ
ਮੇਰਾ ਬਚਪਨ ਤੇਰੇ ਨਾਲ ਬੀਤਦਾ…
#Jassi #brarjessy

ßrar Jessy

ਤੇਰਾ ਸਵਾਲ ਉਹੀ

ਤੇਰਾ ਸਵਾਲ ਉਹੀ ਹੈ
ਮੇਰਾ ਜਵਾਬ ਉਹੀ ਹੈ
ਕਿ ਬੇਵਜਾਹ ਦਿਲ ਹੈ ਕਿਉਂ ਉਦਾਸ
ਮੈਂ ਆਖਾਂ ਇਸ਼ਾਰਾ ਹੈ ਇਹ ਵੀ ਖਾਸ
ਹਰਵਿੰਦਰ ਹਬੀਬ

tera swaal ohi hai
mera jwaab ohi hai
ki bevjaa hai dil kyu udaas
mai aakha ishaara hai eh v khaas
tera swaal……..
mera jvaab…….
—– Habib