ਰਾਤ-ਬਰਾਤੇ

ਕੁਝ ਵੀ ਯਾਦ ਨਹੀਂ ਰਹਿੰਦਾ
ਤੇ ਕੁਝ ਹੈ
ਜੋ ਸੁੱਤੇ ਪਿਆਂ ਵੀ ਨਹੀਂ ਭੁੱਲਦਾ
__________
ਸੋਚਿਆਂ ਸੀ
ਕਦੇ ਨਹੀਂ ਬੁਲਾਵਾਂਗਾ ਤੈਨੂੰ

ਰਾਤ ਸੁਪਨੇ ਵਿੱਚ ਤੇਰੇ ਕੋਲੋਂ
ਚੁੱਪ ਚਾਪ ਲੰਘ ਆਇਆ ਹਾਂ
__________
~ ਸੂਹੇ ਅੱਖਰ ~

Soohe Akhar

ਗੋਦੀ ‘ਚ ਜੰਨਤ

ਰਾਤ ਨੂੰ ਡਰਾਉਣਾ ਜਿਹਾ ਆਇਆ
ਤੇ ਬਹੁਤ ਹੀ ਡਰ ਲੱਗਾ….
ਹਰ ਵਾਰ ਦੀ ਤਰ੍ਹਾ ਮਾਂ ਦੇ ਨਾਲ ਲੱਗ ਕੇ ਪੈ ਗਈ
ਤੇ ਮਾਂ ਨੂੰ ਕਿਹਾ ਕਿ ਡਰ ਲੱਗਦਾ ਮੈਨੂੰ
ਤੇ ਮਾਂ ਹੱਥ ਮੇਰੇ ਉੱਪਰ ਰੱਖ ਲਿਆ…
ਓਹ ਡਰ ਪਤਾ ਨਹੀੰ ਕਿੱਧਰ ਗਿਆ
ਸੱਚੀ ਮਾਂ ਦੀ ਗੋਦੀ ‘ਚ ਜੰਨਤ ਏ
#brarjessy

ßrar Jessy