ਜਿੰਦਗੀ ਕਿੰਝ ਬਿਖਰਦੀ ਏ

ਮਾਂ ਰੋਜ਼ ਟੋਕਦੀ ਕਿ ਰਾਤ ਨੂੰ ਚਾਹ ਜਾਂ ਕੌਫ਼ੀ ਨਾ ਪੀਆ ਕਰ
ਪਰ ਮੈਂ ਰੋਜ਼ ਪੀਂਦੀ ਤੇ ਸੁਆਦ ਵੀ ਵੱਖਰਾ ਜੇਹਾ ਆਉਂਦਾ
ਤੇ ਅੱਜ ਤੂੰ ਜਦ ਰੁੱਸ ਕੇ ਬੁਲਾਏ ਤੋਂ ਨਾ ਬੋਲਿਆ
ਤਾਂ ਕੌਫ਼ੀ ਦੀ ਪਹਿਲੀ ਘੁੱਟ ਬਹੁਤ ਕੌੜੀ ਲੱਗੀ
ਤੇ ਮੇਰਾ ਦਿਲ ਕਬੂਲ ਕਰ ਰਿਹਾ ਸੀ
ਕਿ ਮੇਰੀ ਜਿੰਦਗੀ ਤੇਰੇ ਰੁੱਸਣ ਨਾਲ ਕਿੰਝ ਬਿਖਰਦੀ ਏ
#ਜੱਸੀ

ßrar Jessy