ਉਹ ਤਾਂ ਸਭ ਤੇਰੀ ਗੱਲ ਸੀ

ਮਿਲਣਾ ਤੇ ਮਿਲ ਕੇ ਮੁੜ੍ਹਨਾ, ਵੇਲੇ ਦੀਆਂ ਗੱਲਾਂ ਨੇ,
ਪਾਣੀ ਤਾਂ ਓਥੇ ਈ ਰਹਿ ਗਿਆ, ਉੱਠੀਆਂ ਬੱਸ ਛੱਲਾਂ ਨੇ,
ਛੱਲਾਂ ਦੇ ਭਰਮ-ਭੁਲੇਖੇ, ਲਾ ਲਏ ਦਿਲ ਲੋਕਾਂ ਨੇ,
ਲਹਿਰਾਂ ਵਿਚ ਰੁੜ੍ਹਿਆਂ ਪੱਲੇ, ਨੋਕਾਂ ‘ਤੇ ਝੋਕਾਂ ਨੇ,
ਖਿਆਲਾਂ ਦੇ ਕਿਲ੍ਹੇ ਉੱਜੜ੍ਹ ਗਏ, ਪੈ ਗਏ ਜਦ ਭੇਤ ਕੁੜ੍ਹੇ,
ਕਿੱਥੋਂ ‘ਤੋਂ ਕਿੱਥੇ ਤੀਕਰ, ਫੋਲੇਂਗੀ ਰੇਤ ਕੁੜ੍ਹੇ,
ਤੈਨੂੰ ਓਹ ਬੁੱਤ ਨਈਂ ਲੱਭਣੇ, ਜਿਹਨਾਂ ਨੂੰ ਚਾਹੁੰਦੀ ਰਹੀ,
ਜਿਹਨਾਂ ਦੇ ਨੈਣ ਸੁਨੱਖੇ, ਪਾਣੀ ‘ਤੇ ਵਾਹੁੰਦੀ ਰਹੀ,
ਉਹ ਤਾਂ ਸਭ ਤੇਰੀ ਗੱਲ ਸੀ…….

@ ਬਾਬਾ ਬੇਲੀ, 2016

Baba Beli (ਬਾਬਾ ਬੇਲੀ)