ਵਿਹਲੇ ਬੈਠਿਆਂ ਸੋਚ ਸੀ ਉਪਜੀ

ਵਿਹਲੇ ਬੈਠਿਆਂ ਸੋਚ ਸੀ ਉਪਜੀ
ਸੋਚ ਨੇ ਅਤੀਤ ਖੁਰੇਦ ਦਿੱਤੇ

ਜਜ਼ਬਾਤਾਂ ਨੂੰ ਕਲਮ’ਚ ਬੰਨ੍ਹ ਕੇ
ਮੈਂ ਕਾਗਜ਼ ਉਤੇ ਉਕੇਰ ਦਿੱਤੇ

ਲਿਖਣ ਬੈਠੀ ਨੂੰ ਸਮਝ ਨਾ ਆਵੇ
ਅਖੀਰ ਹੁਣ ਮੈਂ ਕੀ ਲਿਖਾਂ

ਲਕੀਰ ਦੀ ਫਕੀਰ ਮੈਂ ਬਣਜਾ
ਜਾਂ ਆਪਣੀ ਨਵੀਂ ਕੋਈ ਲੀਹ ਲਿਖਾ

ਕਦੇ ਸੋਚਦੀ ਲਿਖ ਦੇਵਾਂ ਮੈਂ
ਅੱਜ ਆਪਣੇ ਉਸ ਖਾਸ ਬਾਰੇ

ਜਾਂ ਸੱਧਰਾਂ ਦੀ ਟੁੱਟਦੀ ਜਾਂਦੀ
ਮੇਰੀ ਹਰ ਇੱਕ ਆਸ ਬਾਰੇ

ਕੇ ਕਿਸ ਤਰ੍ਹਾਂ ਉਸ ਨੂੰ ਪਾਉਣ ਲਈ
ਮੈਂ ਆਪਣੀ ਹੀ ਸੀ ਆਸ ਜਗਾਈ

ਦੁਨੀਆਦਾਰੀ ਤੋਂ ਡਰਦੀ ਨੇ
ਫੇਰ ਅੰਦਰੋਂ ਅੰਦਰੀ ਹੀ ਦਫਨਾਈ

ਕਿਵੇਂ ਉਨ੍ਹਾਂ ਬਾਸ਼ਿੰਦਿਆਂ ਨੇ
ਜ਼ਿੰਦਗੀ ਮੇਰੀ ਵਿੱਚ ਦਖਲ ਦਿੱਤਾ

ਬਿਨਾਂ ਸੋਚਿਆ ਮਗਰ ਉਨ੍ਹਾਂ ਲੱਗ
ਮੈਂ ਸੋਚ ਆਪਣੀ ਨੂੰ ਕਤਲ ਕੀਤਾ

ਜਾਪੇ ਜਿਵੇਂ ਮਲਾਹ ਬੇੜੀ ਦੇ
ਮੈਨੂੰ ਅੱਧ ਵਿਚਕਾਰ ਉਤਾਰ ਗਏ

ਜਿਨ੍ਹਾਂ ਲਈ ਕਦੇ ਮੈਂ ਸਾਂ ਜੀਉਂਦੀ
ਮੈਨੂੰ ਜੀਉਂਦੀ ਨੂੰ ਉਹ ਮਾਰ ਗਏ

ਪਿੱਠ ਮੇਰੀ ਤੇ ਮਾਰ ਛੁਰੇ
ਜੀਣਾ ਜੀਉਣ ਦਾ ਵੱਲ ਸਿਖਾ ਦਿੱਤਾ

ਸ਼ੁਕਰ ਕਰਾਂ ਮੈਂ ਸਭਨਾਂ ਦਾ
ਮੈਨੂੰ ਪੈਰਾਂ ਤੇ ਮੇਰੇ ਖੜ੍ਹਾ ਦਿੱਤਾ

ਉਨ੍ਹਾਂ ਦੇ ਜੀਣ ਲਈ ਜ਼ਰੂਰੀ
ਨਫ਼ਰਤ ਅਤੇ ਪੈਸਾ ਬੇਸ਼ੁਮਾਰ ਏ

ਮੇਰੀ ਜ਼ਿੰਦਗੀ ਵਿੱਚ ਤਾਂ ਹੁਣ ਬਸ
ਸਬਰ, ਨਿਮਰਤਾ ਤੇ ਢੇਰ ਸਾਰਾ ਪਿਆਰ ਏ

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

siteeee

Vehle baithea soch si upji
Soch ne attet khured ditte

Jazbatan nu kalm ch bann ke
Main kagaz utte uker ditte

Likhan baithi nu samajh nu aawe
Aakhir hun main ki likha

Lakeer di fakeer main bnja
Ja apni nwi koi leeh likha

Kde sochdi likh dewa
Main ajj apne os khaas bare

Ja sadhran di tuttdi jandi
Meri har ik aas bare

Ke kis trah osnu paun lyi
Main aapni hi si aas jagai

Duniadari ton dardi ne
Fer andro andri hi dafnai

Kiwe ohna bashindea ne
Zindagi meri vich dakhal dita

Bina sochean magar ohna lagg
Main soch apni nu qatal kita

Jappe jiwe malah berhi de
Mainu adh vichkaar utar gaye

Jihna lyi kade main sa jeondi
Mainu jeondi nu oh maar gye

Pith meri te maar chure
Jihna jeon da wal sikha ditta

Shukar kara main sabna da
Mainu pairan te mere khada diita

Ohna de jeon lyi jaroori
Nafrat ate paise beshumar ae

Meri zindagi vich ta hun bas
Sabar, nimarta te dher sara pyaar ae

Tejinderpal Singh Buall
(Shelly Buall)
Shamashpur

#shellybuall