ਤੇਰੀ ਆਦਤ

ਕਿੰਨੀ ਆਦਤ ਪੈ ਗਈ ਏ ਮੈਨੂੰ ਤੇਰੀ
ਸਾਰਾ ਦਿਨ ਤੇਰੇ ਖਿਆਲ
ਤੇ ਰਾਤ ਨੂੰ ਸੁਪਨਿਆਂ ‘ਚ ਤੇਰੀਆਂ ਓਹ ਮਿਲਣੀਆਂ
ਕੀਤੇ ਕੌਲ ਕਰਾਰ ਮੈਨੂੰ ਤੇਰੇ ਨਾਲ ਪਰਨਾਉਣ ਦੀਆਂ ਤਿਆਰੀਆਂ ਕਰ ਰਹੇ ਨੇ
ਤੂੰ ਚੁੱਪ ਏ,ਬੋਲਦਾ ਏ ਤਾਂ ਮੇਰੇ ਖੁੱਸਣ ਦਾ ਡਰ ਜ਼ਾਹਿਰ ਕਰਦਾ ਏ
ਤੇਰੀਆਂ ਗੱਲਾਂ ਸੁਣ ਮੈਂ ਵੀ ਚੁੱਪ ਹੋ ਜਾਂਦੀ ਹਾਂ
ਤੇਰੇ ਮੇਰੇ ਵਿਚਕਾਰ ਚੁੱਪ ,ਸਮਾਜ ਰੂਪੀ ਘੁੰਗਰੂ ਪਾ ਨੱਚਦੀ ਏ
ਆਪਣੇ ਦੋਹਾਂ ਅੰਦਰ ਉੱਥਲ ਪੁੱਥਲ ਮੱਚਦੀ ਹੈ
ਪਰ ਹਨਾ ਇਸ ਸਭ ਦੇ ਬਾਵਜੂਦ ਵੀ ਮੇਰੇ ਹਰ ਸਾਹ ਨਾਲ ਤੇਰਾ ਖਿਆਲ ਪਲਦਾ ਏ
ਤੂੰ ਤੇ ਮੈਂ ਤਕਦੀਰ ਦੇ ਫੈਂਸਲੇ ਦੇ ਇੰਤਜ਼ਾਰ ‘ਚ ਹਾਂ
#ਜੱਸੀ

ßrar Jessy