ਜਿਵੇਂ ਉਹ ਦਿਖ ਨਹੀਂ ਸਕਦਾ

ਉਹ ਅੱਖਰ ਉਸ ਤਰ੍ਹਾਂ ਲਿਖਦੈ, ਜਿਵੇਂ ਉਹ ਲਿਖ ਨਹੀਂ ਸਕਦਾ,
ਉਹ ਬਿਲਕੁਲ ਉਸ ਤਰ੍ਹਾਂ ਦਿਖਦੈ, ਜਿਵੇਂ ਉਹ ਦਿਖ ਨਹੀਂ ਸਕਦਾ………

ਸੁਣਿਆ ਹੈ ਕਿ ਉਸਦੇ ਹੁਨਰ ਵਿਚ ਨੇ ਬਰਕਤਾਂ ਬੜੀਆਂ,
ਚਰਚੇ ਕਰਦੀਆਂ ਉਸਦੇ, ਜੀ ਜੁੜ ਕੇ ਖਲਕਤਾਂ ਬੜੀਆਂ,
ਕਿਸੇ ਨੂੰ ਭੇਤ ਨਈਂ ਪੈਂਦਾ, ਉਹ ਕਰਦਾ ਹਰਕਤਾਂ ਬੜੀਆਂ,
ਕਿਤੇ ਵੀ ਪਹੁੰਚ ਜਾਂਦਾ ਹੈ, ਕਿਤੇ ਵੀ ਟਿਕ ਨਹੀਂ ਸਕਦਾ,
ਉਹ ਬਿਲਕੁਲ ਉਸ ਤਰ੍ਹਾਂ ਦਿਖਦੈ, ਜਿਵੇਂ ਉਹ ਦਿਖ ਨਹੀਂ ਸਕਦਾ………

ਬਾਬਾ ਬੇਲੀ

Baba Beli

ਮੈਂ ਕਿੱਦਾਂ ਦੀ ਲੱਗਦੀ ਆਂ

ਜੇ ਐਨਾ ਈ ਤੇਰੇ ਖਿਆਲਾਂ ਦੇ ਵਿਚ ਜਗਦੀ ਆਂ,
ਫਿਰ ਦੱਸ ਵੇਖਣ ਨੂੰ ਮੈਂ ਕਿੱਦਾਂ ਦੀ ਲੱਗਦੀ ਆਂ…….

ਤੇਰੇ ਜੋ ਮੇਰੇ ਤੀਕ ਸੁਨੇਹੇ ਆਏ ਨੇ,
ਇੰਝ ਲੱਗਦੈ, ਤੂੰ ਬੱਸ ਅੰਦਾਜ਼ੇ ਈ ਲਾਏ ਨੇ,
ਮੈਂ ਸ਼ੀਸ਼ੇ ਅੱਗੇ ਖੜ੍ਹਕੇ ਨੈਣ ਮਿਲਾਏ ਨੇ,
ਤੂੰ ਝੂਠੈਂ, ਮੈਂ ਏਨਾ ਕਿੱਥੇ ਫੱਬਦੀ ਆਂ,
ਸੱਚ-ਸੱਚ ਦੱਸਦੇ, ਮੈਂ ਕੇਹੋ-ਜਈ ਲੱਗਦੀ ਆਂ…………..

@ ਬਾਬਾ ਬੇਲੀ, 2016

Baba Beli