ਨਾਨਕ ਅਾੲਿਅਾ

ਸੀ ਜੋ ਜ਼ਾਲਮਾਂ ਮਚਾੲੀ ਹਾਹਾਕਾਰ ਸੁਣ ਲੲੀ
ਰੋਂਦੀ ਧਰਤੀ ਦੀ ਦਾਤੇ ਨੇ ਪੁਕਾਰ ਸੁਣ ਲੲੀ
ਕੲੀ ਦਿਲਾਂ ਦਾ ਸੀ ਖੁਅਾਬ ਜੋ ਪੁਰਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ਮਾਂ ਤਿ੍ਪਤਾ ਦੇ ਘਰ ਚ’ ਅਨੰਦ ਛਾ ਗਿਅਾ
ਅਾਪ ਕਰਤਾਰ ਧਰਤੀ ‘ਤੇ ਅਾ ਗਿਅਾ
ਹਰ ਪਾਸੇ ਹੋੲਿਅਾ ਅਾਲਮ ਸੁਹਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ਵਾਯੂ-ਮੰਡਲਾਂ ਚ’ ਚਾਨਣ ਬੇਅੰਤ ਹੋ ਗਿਅਾ
ਅਗਿਅਾਨਤਾ ਦੀ ਧੁੰਦ ਦਾ ਤਾਂ ਅੰਤ ਹੋ ਗਿਅਾ
ਜੰਝੂ ਪਾਂਡੇ ਦਾ ਬਣਾੲਿਅਾ ਜੋ ਨਹੀਂ ਪਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ਪਾਂਧਿਅਾਂ ਨੂੰ ਪਾਠ ਬ੍ਰਹਮ ਦਾ ਪੜਾਵੇਗਾ
ਭਟਕੇ ਹੋੲਿਅਾਂ ਨੂੰ ਸਿੱਧੇ ਰਾਹ ਤੇ ਪਾਵੇਗਾ
ਭੁੱਖੇ ਸਾਧੂਅਾਂ ਨੇ ਲੰਗਰ ਜੋ ਖਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ਜਾਤ ਪਾਤ ਨੂੰ ੲਿਹ ਜੜ੍ਹ ਤੋੰ ਮੁਕਾਵੇਗਾ
ਅੌਰਤਾਂ ਦੇ ਹੱਕ ਵਿੱਚ ਨਾਅਰਾ ਲਾਵੇਗਾ
ਦੀਨ-ਦੁਖੀਅਾਂ ਦੇ ਰਹਿਣ ਲੲੀ ਟਿਕਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ਨਾਨਕ ਦੀ ਬਾਣੀ ਪਾਪੀਅਾਂ ਨੂੰ ਤਾਰੇਗੀ
ਪੰਜਵੇਂ ਜਾਮੇ ਚ’ ਤੱਤੀ ਤਵੀ ਠਾਰੇਗੀ
ਮਿੱਠਾ ਕਰ ਮੰਨਣਾ ਜੋ ਭਾਣਾ ਬਣ ਗੲੀ
ਮੀਰੀ-ਪੀਰੀ ਵਾਲਾ ਫਿਰ ਬਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
ੲਿਹ ਜੋਤ ਰੂਹਾਨੀ ਜੱਗਦੀ ਹੀ ਜਾਵੇਗੀ
ਦਸ ਜਾਮਿਅਾਂ ਚ’ ਵਾਰੋ ਵਾਰੀ ਅਾਵੇਗੀ
ਫਿਰ ਗੁਰੂ ਜੀ ਗ੍ਰੰਥ ਅਖਵਾਣਾ ਬਣ ਗੲੀ
ਰਾੲਿ ਭੋੲਿ ਤਲਵੰਡੀ, ਨਨਕਾਣਾ ਬਣ ਗੲੀ..
– ਭਲਿੰਦਰਪਾਲ ਸਿੰਘ

Bhalinderpal Singh