ਕੀ ਮਜਬੂਰੀ ਹੋਊ

ਕੀ ਪਤਾ ਕਿਸ ਭੈਣ ਦੀ ਕੀ ਕੀ ਮਜਬੂਰੀ ਹੋਊ ,
ਜੋ ਇੰਝ ਨੱਚਣ ਲਈ ਆਪਣੇ ਆਪ ਨੂੰ ਕੋਸਦੀਆਂ,
ਬੇਰੁਜਗਾਰੀ ,ਘਰ ਦੀ ਗਰੀਬੀ ਵੱਟਦੀ ਘੂਰੀ ਹੋਊ,
ਤਾਹਿਉ ਆਪਣੇ ਤਨ ਨੂੰ ਲੋਕਾਂ ਸੰਗ ਪਰੋਸਦੀਆਂ ?

ਗੁਰੂ ਘਰ ਚ ਨਚਾਈਆਂ ਵੇਸਵਾਵਾਂ,ਰੰਘੜ ਮੱਸੇ ਸੀ,
ਨੱਚਦੀਆਂ ਉੱਤੋਂ ਉਹ ਵੀ ਪੱਲਿਓ ਨੋਟ ਵਾਰਦਾ ਈ ,
ਇਨਸ਼ਾਫ ਵਜੋਂ ਸਿਰ ਰੰਘੜਾਂ ਦੇ ਸਿਰ ਨੇਜ਼ੇ ਸਿੰਘਾਂ ਟੰਗੇ ਸੀ ,
ਅੱਜ ਵੱਗ ਰੰਘੜਾਂ ਦਾ ਬਣ ਚੱਲਿਆਂ ,ਵਿੱਚ ਪੈਲਸਾਂ ਕਹਿਰ ਗੁਜਾਰਦਾ ਈ,

ਸੱਚ ਜਾਣਿਉ ਦਾੜੀਆਂ ਵਾਲੇ ਸਟੇਜ ਤੇ ਸ਼ਰਮਾ ਲਾ ਦਿੰਦੇ ,
ਖੁੰਦਕ ਵਿੱਚ ਚਲਾਉਦੇ ਗੋਲੀਆਂ ,ਕੁਲਵਿੰਦਰ ਕੌਰ ਨੂੰ ਮਾਰ ਮੁਕਾ ਦਿੰਦੇ ,
ਜੋ ਕਹਿੰਦੇ ਧੀਆਂ ਸਭ ਦੀਆਂ ਸਾਝੀਆਂ ,ਪਏ ਉਹੀ ਖੂਬ ਨਚਾਉਦੇਂ ਨੇ ,
ਉਹੀ ਮਾਂਵਾਂ ਧੀਆਂ ਸਾਹਮਣੇ ,ਪਏ ਪੱਗ ਅਕਲਾਂ ਦੀ ਲਾਉਦੇਂ ਨੇ ,

ਕੀ ਨੇਹਾ ਨੂੰ ਇਨਸ਼ਾਫ ਮਿਲੂ? ਜਿੱਥੇ ਪੁਲਿਸ ਅਣਪਛਾਤੀ ਹੋ ਜਾਂਦੀ ,
ਗਲ ਬੇਰੁਜਗਾਰੀ ਦਾ ਫਾਹਾ ,ਛੱਤ ਸੱਭਿਆਚਾਰ ਦੀ ਚੋਅ ਜਾਂਦੀ ,
ਜੇ ਨੱਚਣੋਂ ਹਟਾਉਣਾ ਧੀਆਂ ਨੂੰ ,”ਜੋਗਿਆਂ” ਰੁਜਗਾਰ ਦਿਲਾਉਣਾ ਪਊ,
ਪੈਣਾ ਕੱਢਣਾਂ ਰੰਘੜ ਬਿਰਤੀ ਨੂੰ ,ਸੱਚੇ ਸਤਿਗੁਰ ਨੂੰ ਅਪਣਾਉਣਾ ਪਊ ,

ਤੁਸੀ ਵਾਰਿਸ ਵਾਜਾਂ ਵਾਲੇ ਦੇ ,ਕਿਉ ਖੁਸ਼ੀਆਂ ਦੇ ਵਿੱਚ ਭੁੱਲ ਜਾਂਦੇ ,
ਬਣ ਵਾਰਿਸ ਜਾਂਦੇ ਮੱਸੇ ਦੇ ,ਕਾਮ ਬਿਰਤੀ ਦੇ ਨਾਲ ਫੁੱਲ ਜਾਂਦੇ ,
ਤੁਸੀ ਟੁੱਟ ਕਿ “ਧੁਰ ਕੀ ਬਾਣੀ “ਤੋਂ ,ਖੁਸ਼ੀਆਂ ਵਿੱਚ ਵੈਣ ਪੁਆਓ ਨਾ ,
ਦਲਜੀਤ ਦੁਸਾਂਝਾਂ ਜਿਸ ਨਾਲ ਹੋਣ ਮੌਤਾਂ ,ਤੁਸੀ ਗੀਤ ਐਹੋ ਜੇ ਗਾਉ ਨਾ ,
?????????

ਜਸਵੰਤ ਸਿੰਘ ਜੋਗਾ (ਜੋਗਾ ਸਿੰਘ )

ਜਸਵੰਤ ਸਿੰਘ ਜੋਗਾ