ਮੇਰਾ ਦੇਸ ਹੋਵੇ ਪੰਜਾਬ

ਪੰਜਾਬ ਦਾ ਜੰਮਿਆ ਦੁਨੀਆ ਦੇ ਜਿਨੇ ਮਰਜੀ ਸੌਹਣੇ ਤੋ ਸੌਹਣੇ ਮੁਲਕ ‘ਚ ਜਾਂ ਵੱਸੇ ਪਰ ਤਾਂ ਵੀ ਉਹਨੂੰ ਆਪਣੇ ਪਿੰਡ ਦਿਆ ਰੂੜੀਆ ਦਾ ਮੋਹ ਨੀ ਭੁਲਦਾ !
ਅਸੀ ਦੁਨੀਆ ਦੇ ਜਹਿੜੇ ਮਰਜੀ ਕੋਨੇ ਚ ਬੈਠੇ ਹੋਈਏ ! ਪਰ ਸਾਡੀ ਹਰ ਗੱਲ ਚ ਪੰਜਾਬ ਦਾ ਜਿੱਕਰ ਫਿਕਰ ਲਾਜਮੀ ਹੁੰਦਾ !
ਭਾਮੇ ਲੱਖ ਵੱਡੇ ਤੋ ਵੱਡੇ ਹੋਟਲਾ ਚ ਸਾਡਾ ਖਾਣ ਪੀਣ ਹੋਵੇ ਪਰ ਬੇਬੇ ਦੇ ਚੌਕੇ ਨੂੰ ਚਿੱਤ ਸਦਾ ਵਿਲਕਦਾ ਰਹਿੰਦਾ !
ਰਾਜਭਾਗ ਭਾਮੇ ਜਾਦੇ ਰਹੇ,
ਪਰ ਆਪਣੇ ਲਹੂ ਭਿੱਜੇ ਇਤਿਹਾਸ ਤੇ ਬੰਦਾ ਸਦਾ ਫਖਰ ਮਹਿਸੂਸ ਕਰਦਾ !

ਏਹ ਤਾ ਵੇਲੇ-ਵੇਲੇ ਦਾ ਮੰਗਲ ਆਂ ਬਾਈ,
ਭਾਮੇ ਹੁਣ ਅਸੀ ਤੱਖਤਾ ਦੇ ਮਾਲਕ ਨਾ ਰਹੇ !
ਭਾਮੇ ਸਮੈਕ ‘ਸੁੱਖਾ’ ਚਿੱਟਾ ਨੀਲਾ ਏਹਦੇ ਸੁਨਿਹਰੀ ਿੲਤਿਹਾਸ ਨੂੰ ਲੀਕ੍ਹਾ ਲਾ ਰਿਹਾ !
ਭਾਮੇ ਅਨਪੜਤਾ ਬੇਰੂਜਗਾਰੀ ਡੇਰਾਵਾਦ ਏਹਨੂੰ ਕੈਸਰ ਬਣਕੇ ਚੂਬੜ ਗਿਆ !
ਭਾਮੇ ਦੇਸ ਨੂੰ ਰੱਜਵਾ ਟੁੱਕ ਦੇਣ ਵਾਲਾ ਅੱਜ ਆਪ ਸਿਵਿਆ ਨੂੰ ਜਾਂ ਰਿਹਾ !
ਭਾਮੇ ਕੁਲ ਜਮੀਨਾ ਜਾਇਦਾਦਾ ਦੇ ਨੰਬਰ ਅੱਜ ਬੈਕਾ ਕੋਲ ਗਹਿਣੇ ਪਏ ਨੇ !
ਮੁਕਦੀ ਗੱਲ,
ਭਾਮੇ ਅੱਠੋ ਪਹਿਰ ਕੌਨ੍ਹ
ਭਾਮੇ ਲੱਖ ਕਸੋਟੇ ਹੋਣ
ਪਰ ਫਿਰ ਵੀ ਮੈ ਚਾਹਵਾ
“ਮੇਰਾ ਦੇਸ ਹੋਵੇ ਪੰਜਾਬ” …..

ਲਾਲੀ ਮੱਲੇ੍ਵਾਲ